ਟਰੰਪ ਵੱਲੋਂ ਵੋਟਾਂ ‘ਚ ਧੋਖਾਧੜੀ ਦਾ ਦੋਸ਼, ਸੁਪਰੀਮ ਕੋਰਟ ‘ਚ ਜਾਣ ਦਾ ਐਲਾਨ

ਵਾਸ਼ਿੰਗਟਨ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਈ ਥਾਵਾਂ ‘ਤੇ ਚੱਲ ਰਹੀ ਵੋਟਾਂ ਦੀ ਗਿਣਤੀ ਵਿਚਕਾਰ ਦਾਅਵਾ ਕੀਤਾ ਹੈ ਕਿ ਉਹ ਚਾਹੁੰਦੇ ਹਨ ਸਾਰੀ ਵੋਟਿੰਗ ਪ੍ਰੀਕਿਰਿਆ ਰੁਕ ਜਾਵੇ ਤੇ ਜਿਥੋਂ ਤੱਕ ਉਨ੍ਹਾਂ ਨੂੰ ਪਤਾ ਹੈ ਉਹ ਜਿੱਤ ਰਹੇ ਹਨ। ਡੋਨਾਲਡ ਟਰੰਪ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਜਾਣਗੇ। ਟਰੰਪ ਨੇ ਵ੍ਹਾਈਟ ਹਾਊਸ ਵਿਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕਰੋੜਾਂ ਲੋਕਾਂ ਨੇ ਸਾਨੂੰ ਵੋਟ ਪਾਈ ਹੈ।

ਟਰੰਪ ਨੇ ਬਿਨਾਂ ਕਿਸੇ ਸਬੂਤ ਦੇ ਧੋਖਾਧੜੀ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਇਹ ਅਮਰੀਕੀ ਲੋਕਾਂ ਨਾਲ ਧੋਖਾ ਹੋਇਆ ਹੈ ਤੇ ਇਹ ਸਾਡੇ ਦੇਸ਼ ਲਈ ਸ਼ਰਮ ਵਾਲੀ ਗੱਲ ਹੈ। ਟਰੰਪ ਨੇ ਕਿਹਾ,”ਸੱਚ ਕਹਾਂ ਤਾਂ ਅਸੀਂ ਚੋਣ ਜਿੱਤ ਚੁੱਕੇ ਸੀ।” ਤਾਜ਼ਾ ਜਾਣਕਾਰੀ ਮੁਤਾਬਕ ਬਾਈਡੇਨ 238 ਤੇ ਟਰੰਪ 213 ਇਲੈਕਟ੍ਰੋਲ ਕਾਲਜ ਵੋਟ ਜਿੱਤ ਚੁੱਕੇ ਹਨ। ਜਿੱਤਣ ਲਈ 270 ਇਲੈਕਟ੍ਰੋਲ ਵੋਟ ਹਾਸਲ ਕਰਨ ਦੀ ਜ਼ਰੂਰਤ ਹੈ। ਜ਼ਿਕਰਯੋਗ ਹੈ ਕਿ ਫਲੋਰੀਡਾ ਵਿਚ ਟਰੰਪ ਨੇ ਜਿੱਤ ਹਾਸਲ ਕੀਤੀ ਹੈ। ਪਰ ਕਈ ਸੂਬਿਆਂ ਵਿਚ ਜੋਅ ਬਾਇਡੇਨ ਹਾਲੇ ਵੀ ਅੱਗੇ ਚੱਲ ਰਹੇ ਹਨ।

  • 250
  •  
  •  
  •  
  •