ਟਰੰਪ ਦੇ ਬੇਟੇ ਨੇ ਕਸ਼ਮੀਰ ਤੇ ਉੱਤਰ-ਪੂਰਬ ਸੂਬਿਆਂ ਨੂੰ ਭਾਰਤ ਦੇ ਨਕਸ਼ੇ ਤੋਂ ਬਾਹਰ ਵਿਖਾਇਆ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਨੇ ਭਾਰਤ ਦਾ ਇਕ ਨਕਸ਼ਾ ਟਵੀਟ ਕੀਤਾ ਹੈ। ਇਸ ਨਕਸ਼ੇ ਵਿਚ ਉਸ ਨੇ ਟਰੰਪ ਸਮਰਥਕ ਅਤੇ ਬਿਡੇਨ ਸਮਰਥਕ ਦੇਸ਼ਾਂ ਨੂੰ ਲਾਲ ਅਤੇ ਨੀਲੇ ਰੰਗ ਵਿਚ ਦਿਖਾਇਆ ਹੈ। ਜੂਨੀਅਰ ਟਰੰਪ ਦੇ ਟਵੀਟ ਨੇ ਰਾਸ਼ਟਰਪਤੀ ਚੋਣ ਨਤੀਜੇ ਤੋਂ ਪਹਿਲੀ ਸ਼ਾਮ ਸਮੇਂ ਦੁਨੀਆ ਵਿਚ ਵੱਖਰੀ ਹੀ ਕਿਸਮ ਦੀ ਬਹਿਸ ਛੇੜ ਦਿੱਤੀ ਹੈ। ਟਰੰਪ ਜੂਨੀਅਰ ਦੇ ਇਸ ਨਕਸ਼ੇ ਵਿਚ ਜੰਮੂ-ਕਸ਼ਮੀਰ ਅਤੇ ਉੱਤਰ-ਪੂਰਬ ਦੇ ਸੂਬਿਆਂ ਦਾ ਰੁੱਖ਼ ਭਾਰਤ ਤੋਂ ਉਲਟ ਦਿਖਾਇਆ ਗਿਆ ਹੈ।

ਟਰੰਪ ਜੂਨੀਅਰ ਨੇ ਮੰਗਲਵਾਰ ਰਾਤ ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਦੀ ਵੋਟਿੰਗ ਸ਼ੁਰੂ ਹੋਣ ਮੌਕੇ ਦੁਨੀਆ ਦੇ ਨਕਸ਼ੇ ਨਾਲ ਟਵਿੱਟਰ ‘ਤੇ ਪਾਈ ਇਕ ਪੋਸਟ ‘ਚ ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪੂਰਬੀ-ਉੱਤਰੀ ਦੇ ਰਾਜਾਂ ਨੂੰ ਲਾਲ ਰੰਗ ਵਿਚ ਦਿਖਾਇਆ ਗਿਆ ਹੈ। ਜਦਕਿ ਇਸ ਦੇ ਇਲਾਵਾ ਪੂਰੇ ਭਾਰਤ ਨੂੰ ਨੀਲੇ ਰੰਗ ਵਿਚ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਨਾਲ ਭਾਰਤ ਦਾ ਸਿਆਸੀ ਪਾਰਾ ਵਧ ਗਿਆ ਹੈ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁਲਾ ਨੇ ਇਸ ‘ਤੇ ਤਨਜ਼ ਕਰਦਿਆਂ ਕਿਹਾ ਕਿ ਕਿਸੇ ਨੂੰ ਉਸ ਦੀ ਰੰਗੀਨ ਪੈਨਸਿਲ ਪਰ੍ਹੇ ਲਿਜਾਣ ਦੀ ਜ਼ਰੂਰਤ ਹੈ। ਅਬਦੁੱਲਾ ਦੇ ਵਿਅੰਗ ਵਿਚ ਭਾਰਤ-ਅਮਰੀਕਾ ਸੰਬੰਧਾਂ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੇ ਵਿਚ ਅਕਸਰ ਗੈਰ ਰਸਮੀ ਪ੍ਰਦਰਸ਼ਨ ਦੀ ਗੱਲ ਕਹੀ ਗਈ ਹੈ।

  • 1.2K
  •  
  •  
  •  
  •