ਕੈਨੇਡਾ: ਸਿਟੀ ਆਫ਼ ਸਰੀ ਨੇ ਨਵੰਬਰ ਨੂੰ ‘ਸਿੱਖ ਨਸਲਕੁਸ਼ੀ ਯਾਦਗਾਰੀ ਮਹੀਨਾ’ ਐਲਾਨਿਆ

ਕੈਨੇਡਾ ‘ਚ ਸਿਟੀ ਆਫ ਸਰੀ ਨੇ ਨਵੰਬਰ 2020 ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਹੀਨਾ ਐਲਾਨਣ ਦਾ ਮਤਾ ਪਾਸ ਕੀਤਾ ਹੈ। ਸਿਟੀ ਦੇ ਮੇਅਰ ਡੋਗ ਮੈਕੁਲਮ ਨੇ ਇਹ ਐਲਾਨ ਕੀਤਾ। ਪਾਸ ਕੀਤੇ ਮਤੇ ਚ ਜ਼ਿਕਰ ਕੀਤਾ ਗਿਆ ਹੈ ਕਿ ਸਿਟੀ ਆਫ ਸਰੀ ਵਿਚ ਢਾਈ ਲੱਖ ਦੇ ਕਰੀਬ ਸਿੱਖ ਰਹਿੰਦੇ ਹਨ ਅਤੇ ਸਮਾਜ ਦੀ ਤਰੱਕੀ ਵਿਚ ਯੋਗਦਾਨ ਪਾ ਰਹੇ ਹਨ।

ਇਸ ਤੋਂ ਇਲਾਵਾ ਇਹ ਵੀ ਲਿਖਿਆ ਹੈ ਕਿ ਸਿਟੀ ਆਫ ਸਰੀ ਇਨਸਾਫ ਤੇ ਬਰਾਬਰੀ ਲਈ ਵਚਨਬੱਧ ਹੈ, ਨਵੰਬਰ 1984 ਵਿਚ ਕੁੱਲ ਭਾਰਤ ਅੰਦਰ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ। ਇਹ ਮਨੁੱਖੀ ਅਧਿਕਾਰਾਂ ਦਾ ਘਾਣ ਸੀ, ਸਿਟੀ ਉਹਨਾਂ ਮਾਰੇ ਗਏ ਸਿੱਖਾਂ ਨੂੰ ਯਾਦ ਕਰਦਿਆਂ ਨਵੰਬਰ ਦਾ ਮਹੀਨਾ ਸਮਰਪਿਤ ਕਰਦੀ ਹੈ।

  • 212
  •  
  •  
  •  
  •