ਯੂ.ਕੇ. ਹਾਈਕੋਰਟ ਨੇ ਸਿੱਖਾਂ ਦੇ ਵੱਖਰੇ ਖਾਨੇ ਦੀ ਮੰਗ ਦੀ ਅਰਜ਼ੀ ਠੁਕਾਰਾਈ

ਲੰਡਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਹਾਈਕੋਰਟ ਨੇ ਕੱਲ੍ਹ ਜਨਗਣਨਾ ‘ਚ ਸਿੱਖਾਂ ਦੇ ਵੱਖਰੇ ਖਾਨੇ ਦੀ ਮੰਗ ਨੂੰ ਲੈ ਕੇ ਨਿਆਂਇਕ ਸਮੀਖਿਆ ਕਰਵਾਏ ਜਾਣ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਜਸਟਿਸ ਚੌਧਰੀ ਵਲੋਂ ਸੁਣਾਏ ਗਏ ਫੈਸਲੇ ‘ਚ ਕਿਹਾ ਗਿਆ ਕਿ ਇਹ ਫੈਸਲਾ ਅਦਾਲਤ ਦਾ ਨਹੀਂ ਹੈ ਕਿ ਜਨਗਣਨਾ ਫਾਰਮ ‘ਚ ਸਿੱਖ ਐਥਨਿਕ ਖਾਨਾ ਹੋਣਾ ਚਾਹੀਦਾ ਹੈ ਜਾਂ ਨਹੀਂ।

ਉਕਤ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਫੈਡਰੇਸ਼ਨ ਯੂ.ਕੇ. ਵਲੋਂ ਚੇਅਰਮੈਨ ਭਾਈ ਅਮਰੀਕ ਸਿੰਘ ਗਿੱਲ ਅਤੇ ਸਲਾਹਕਾਰ ਦਬਿੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਸਿੱਖਾਂ ਦੀ ਵੱਖਰੀ ਗਿਣਤੀ ਲਈ ਵੱਖਰੇ ਖਾਨੇ ਦੀ ਮੰਗ ਨੂੰ ਸਿੱਖ ਭਾਈਚਾਰੇ ਵਲੋਂ ਵੱਡਾ ਸਮਰਥਨ ਮਿਲਿਆ ਸੀ, ਜਿਸ ਲਈ ਭਾਈਚਾਰੇ ਵਲੋਂ ਵਿੱਤੀ ਮਦਦ ਕਰਨ ਵਾਲੇ ਸਿੱਖਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਨਾਲ ਹੱਕਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਅਦਾਲਤ ਦਾ ਫੈਸਲਾ ਸਿਰਫ ਕੈਬਨਿਟ ਦਫ਼ਤਰ ਵਲੋਂ ਜਨਗਣਨਾ ਖਰੜਾ ਬਣਾਉਣ ਮੌਕੇ ਅਪਣਾਏ ਗਏ ਤਰੀਕੇ ਨਾਲ ਸੀ।

ਕੈਬਨਿਟ ਦਫ਼ਤਰ ਨੂੰ ਜਾਣਕਾਰੀ ਹੈ ਕਿ ਇਸ ਮੁਹਿੰਮ ਦਾ ਮੁੱਖ ਕਾਰਨ 40000 ਜਨਤਕ ਸੰਸਥਾਵਾਂ ‘ਚ ਸਿੱਖਾਂ ਨੂੰ ਬਰਾਬਰ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਲਈ ਅਤੇ ਭੇਦਭਾਵ ਵਿਰੋਧੀ ਨੀਤੀਆਂ ਬਣਾਉਣ ਲਈ ਇਸ ਦੀ ਵਰਤੋਂ ਬਾਰੇ ਸੀ। ਭਾਈ ਗਿੱਲ ਅਤੇ ਭਾਈ ਸਿੱਧੂ ਨੇ ਕਿਹਾ ਕਿ ਭਾਵੇਂ ਅਦਾਲਤੀ ਫੈਸਲੇ ਨੇ ਨਿਰਾਸ਼ ਕੀਤਾ ਹੈ ਪਰ ਅਸੀਂ ਸੰਸਦ ਮੈਂਬਰਾਂ ਅਤੇ ਸਰਕਾਰੀ ਸੰਸਥਾਵਾਂ ਨਾਲ ਮਿਲ ਕੇ ਇਸ ਦਾ ਹੱਲ ਲੱਭਣ ਲਈ ਯਤਨ ਜਾਰੀ ਰੱਖਾਂਗੇ |

  • 65
  •  
  •  
  •  
  •