ਅਮਰੀਕਾ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦੇ ਜਾਗਤ ਜੋਤ ਗੁਰੂ ਦੇ ਵਜੋਂ ਮਤੇ ਨੂੰ ਪ੍ਰਵਾਨਗੀ

ਸੰਸਾਰ ਭਰ ਵਿਚ ਜਿੱਥੇ ਸਿੱਖ ਆਪਣੀ ਹੋਂਦ ਬਚਾਉਣ ਲਈ ਲੜਾਈ ਲੜ ਰਹੇ ਹਨ, ਉਥੇ ਹੀ ਅਮਰੀਕਾ ਅਤੇ ਸੰਸਾਰ ਭਰ ਵਿੱਚ ਵਸ ਰਹੇ ਨਾਨਕ ਨਾਮ ਲੇਵਾ ਸਿੱਖਾਂ ਲਈ ਵੱਡੀ ਖ਼ੁਸ਼ੀ ਦੀ ਖਬਰ ਆਈ ਹੈ। ਅਮਰੀਕਾ ਦੇ ਪੈੱਨਸਿਲਵੇਨੀਆ ਰਾਜ ਦੀ ਸੰਸਦ ਨੇ ਸਰਬਸੰਮਤੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਤੇ ਸਿੱਖ ਇਕ ਵੱਖਰੀ ਤੇ ਘੱਟ ਗਿਣਤੀ ਕੌਮ ਦੇ ਮਤੇ ਨੂੰ 202-0 ਅਸੈਂਬਲੀ ਦੇ ਮੈਬਰਾਂ ਵੱਲੋ ਪ੍ਰਵਾਨਗੀ ਦਿੱਤੀ ਗਈ ਹੈ।

ਇਸ ਮਤੇ ਵਿੱਚ ਗੁਰਮੁਖੀ ਮਾਂ ਬੋਲੀ ਨੂੰ ਖਤਰੇ ਵਿੱਚ ਦੱਸਿਆ ਗਿਆ ਹੈ ਅਤੇ ਸਿੱਖ ਧਰਮ ਦੀ ਸੋਚ ਅਤੇ ਵੰਸ਼ ਦਾ ਕਿਸੇ ਧਰਮ ਦੇ ਨਾਲ ਖਾਸ ਕਰਕੇ ਹਿੰਦੂ ਧਰਮ ਨਾਲ ਕਿਸੇ ਤਰ੍ਹਾਂ ਦਾ ਨਾਤਾ ਨਹੀ ਹੈ, ਜਿਹੜਾ ਕਿ ਆਰ .ਐਸ .ਐਸ ਤੇ ਹਿੰਦੂ ਹਕੂਮਤ ਦਾਅਵਾ ਕਰਦੀ ਆ ਰਹੀ ਹੈ। ਇਸ ਮਤੇ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਕੋਆਡੀਨੇਟਰ ਸ: ਬੂਟਾ ਸਿੰਘ ਖੜੌਦ ਵੱਲੋ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ ਗਿਆ ਹੈ ਉਥੇ ਉਹਨਾਂ ਅਸੈਂਬਲੀਮੈਨ ਕਰਿਸ ਕੈਵਿਨ, ਇੰਦਰ ਸਿੰਘ ਬੈਂਸ ਅਤੇ ਪਾਰਟੀ ਦੇ ਲਾਬੀਇਸਟ ਭੁਪਿੰਦਰ ਸਿੰਘ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ।

ਇਸ ਦੇ ਸੰਬੰਧ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸਰਦਾਰ ਬੂਟਾ ਸਿੰਘ ਅਤੇ ਉਨ੍ਹਾਂ ਦੇ ਸਾਰੇ ਸਾਥੀਆਂ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਉੱਤਰੀ ਅਮਰੀਕਾ ਵਿੱਚ ਸਾਡੀ ਪਾਰਟੀ ਨੇ ਸਿੱਖਾਂ ਦੀ ਵੱਡੀ ਸੇਵਾ ਕੀਤੀ ਹੈ, ਜਿਸਦੇ ਤਹਿਤ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਕਾਮਨਵੈਲਥ ਆਫ ਪੈਨਸਿਲਵੇਨੀਆ ਨੇ ਸਿੱਖਾਂ ਨੂੰ ਇੱਕ ਵੱਖਰੀ ਨਸਲ, ਵੱਖਰਾ ਧਰਮ ਅਤੇ ਘੱਟ ਗਿਣਤੀ ਵਜੋਂ ਮਾਨਤਾ ਦਿੱਤੀ ਹੈ।

  • 1.5K
  •  
  •  
  •  
  •