ਭਾਰਤ ਵਿਚ ਜੰਗਲ ਰਾਜ ਸਿਖਰਾਂ ‘ਤੇ- ਖਾਲੜਾ ਮਿਸ਼ਨ

ਕੇਂਦਰ ਸਰਕਾਰ ਨੇ ਪੰਜਾਬੀਆਂ ਨੂੰ ਖ਼ਬਰਦਾਰ ਕੀਤਾ ਹੈ ਕਿ ਇਸ ਦੇਸ਼ ਵਿਚ ਪਰਾਲੀ ਸਾੜਨ ਵਾਲੇ ਤਾਂ ਜੇਲ੍ਹਾਂ ਵਿਚ ਰੁਲਣਗੇ ਪਰ ਮਨੁੱਖਾਂ ਨੂੰ ਜਿਉਂਦਿਆਂ ਨੂੰ ਸਾੜਨ ਵਾਲੇ ਰਾਜ ਕਰਨਗੇ। ਇਹ ਵਿਚਾਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਆਗੂਆਂ ਨੇ ਪ੍ਰਗਟ ਕੀਤੇ ਹਨ।

ਕ੍ਰਿਪਾਲ ਸਿੰਘ ਰੰਧਾਵਾ ਡਿਪਟੀ ਚੇਅਰਮੈਨ, ਸਤਵੰਤ ਸਿੰਘ ਮਾਣਕ, ਹਰਦਿਆਲ ਸਿੰਘ ਘਰਿਆਲਾ ਪ੍ਰਵੀਨ ਕੁਮਾਰ ਪ੍ਰਚਾਰ ਸਕੱਤਰ, ਵਿਰਸਾ ਸਿੰਘ ਬਹਿਲਾ, ਸਤਵਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦਰਬਾਰ ਨੇ ਕਾਨੂੰਨ ਲਾਗੂ ਕਰ ਕੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੇ ਪਰਾਲੀ ਸਾੜ ਕੇ ਦਿੱਲੀ ਨੂੰ ਪ੍ਰਦੂਸ਼ਿਤ ਕੀਤਾ ਤਾਂ ਉਸ ਨੂੰ 5 ਸਾਲ ਦੀ ਜੇਲ੍ਹ ਦੇ ਨਾਲ-ਨਾਲ ਇਕ ਕਰੋੜ ਰੁਪਏ ਜੁਰਮਾਨਾ ਲੱਗੇਗਾ।

ਉਨ੍ਹਾਂ ਕਿਹਾ ਕਿ ਸੰਵਿਧਾਨ ਤੇ ਕਾਨੂੰਨ ਮੁਤਾਬਿਕ ਚੱਲਣ ਵਾਲੇ ਇਸ ਦੇਸ਼ ‘ਚ ਜੰਗਲ ਰਾਜ ਸਿਖਰਾਂ ‘ਤੇ ਹੈ, ਜਿੱਥੇ ਜਿਉਂਦੇ ਮਨੁੱਖਾਂ ਨੂੰ ਸਾੜਨ ਵਾਲੇ, ਭਾਵੇਂ ਦਿੱਲੀ ਹੋਵੇ ਜਾਂ ਗੁਜਰਾਤ, ਸੱਤਾ ‘ਤੇ ਕਾਬਜ਼ ਹੋ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲ ਦਲ ਨੂੰ ਸੰਗਤ ਨੂੰ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲੇ ਅਤੇ ਝੂਠੇ ਮੁਕਾਬਲਿਆਂ ਦੀ ਪੜਤਾਲ ਕਿਉਂ ਨਹੀਂ ਕਰਵਾਈ?

  • 76
  •  
  •  
  •  
  •