ਯੂਕੇ ਦੇ ਸ਼ਹਿਰ ਵੁਲਵਰਹੈਂਪਟਨ ਵਿਖੇ ਬਣੇਗੀ ਸਾਰਾਗੜ੍ਹੀ ਦੇ ਸਿੱਖ ਸ਼ਹੀਦਾਂ ਦੀ ਯਾਦ

ਲੰਡਨ- ਯੂ.ਕੇ. ਦੇ ਸ਼ਹਿਰ ਵੁਲਵਰਹੈਂਪਟਨ ਵਿਖੇ ਸਾਰਾਗੜ੍ਹੀ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਬਣਾਈ ਜਾ ਰਹੀ ਹੈ। 20 ਸਿੱਖ ਸਿਪਾਹੀਆਂ ਦੀ ਅਗਵਾਈ ਕਰਨ ਵਾਲੇ ਹਵਾਲਦਾਰ ਈਸ਼ਰ ਸਿੰਘ ਦਾ 9 ਫੁੱਟ ਉੱਚਾ ਕਾਂਸੀ ਦਾ ਬੁੱਤ ਲਗਾਇਆ ਜਾਵੇਗਾ। ਗੁਰੂ ਨਾਨਕ ਗੁਰਦੁਆਰਾ ਵਿੰਡਸਫੀਲਡ ਦੇ ਬਾਹਰ ਬਣਾਈ ਜਾ ਰਹੀ ਇਸ ਯਾਦਗਰ ਲਈ ਪ੍ਰਬੰਧਕਾਂ ਵਲੋਂ ਕੌਂਸਲ ਕੋਲ ਮਨਜ਼ੂਰੀ ਲਈ ਅਰਜ਼ੀ ਪਾਈ ਹੈ।

ਇਸ ਬੁੱਤ ਦੇ ਤਿੰਨ ਵੱਖ-ਵੱਖ ਚਿੱਤਰ ਜਾਰੀ ਕੀਤੇ ਗਏ ਹਨ, ਜਿਨ੍ਹਾਂ ‘ਚੋਂ ਇੱਕ ਦਾ ਬੁੱਤ ਪ੍ਰਸਿੱਧ ਬੁੱਤ-ਤਰਾਸ਼ ਲਿਊਕ ਪੈਰੀ ਵਲੋਂ ਬਣਾਇਆ ਜਾਵੇਗਾ। ਵੁਲਵਰਹੈਂਪਟਨ ਸਿਟੀ ਕੌਂਸਲ ਦੀ ਕੈਬਨਿਟ ਵਲੋਂ ਇਸ ਦੀ ਮਨਜ਼ੂਰੀ ਦਿੱਤੇ ਜਾਣ ਦੀ ਭਰਪੂਰ ਆਸ ਪ੍ਰਗਟਾਈ ਜਾ ਰਹੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਨਿਕ ਲਾਇਬ੍ਰੇਰੀ ਅਤੇ ਗੁਰਦੁਆਰਾ ਸਾਹਿਬ ਵਿਚਕਾਰ ਵਾਲੀ ਥਾਂ ‘ਤੇ ਯਾਦਗਰ ਉਸਾਰਨ ਦਾ ਪ੍ਰਸਤਾਵ ਰੱਖਿਆ ਹੈ। ਇਸ ਪ੍ਰਾਜੈਕਟ ਲਈ 1 ਲੱਖ ਪੌਂਡ ਦੀ ਜਰੂਰਤ ਹੈ, ਜਦ ਕਿ ਹੁਣ ਤੱਕ 50 ਹਜ਼ਾਰ ਪੌਂਡ ਦੀ ਰਕਮ ਇਕੱਠੀ ਹੋ ਚੁੱਕੀ ਹੈ।

  • 1.6K
  •  
  •  
  •  
  •