ਮੇਘਾਲਿਆ ਦੇ ਗਵਰਨਰ ਦੀ ਨਸੀਹਤ, ”ਸਿੱਖਾਂ ਵਾਂਗ ਆਪਣੀ ਰੱਖਿਆ ਆਪ ਕਰੋ”

ਮੇਘਾਲਿਆ ਦੇ ਸਾਬਕਾ ਗਵਰਨਰ ਤਾਥਾਗਾਤਾ ਰਾਏ, ਜਿਨ੍ਹਾਂ ਦਾ ਕਾਰਜਕਾਲ ਅਗਸਤ ਵਿਚ ਖਤਮ ਹੋਇਆ ਸੀ, ਨੇ ਸ਼ਿਲਾਂਗ ਦੇ ਬੰਗਾਲੀ ਹਿੰਦੂ ਵਸਨੀਕਾਂ ਨੂੰ ਕਿਹਾ ਕਿ ਉਹ “ਸਿੱਖਾਂ” ਦੀ ਤਰ੍ਹਾਂ ਕਰਕੇ ਨਸਲੀ ਹਿੰਸਾ ਤੋਂ ਆਪਣਾ ਬਚਾਅ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵਿਚ ਵੀ ਹਿੰਮਤ ਨਹੀਂ ਕਿ ਉਹ ਪੰਜਾਬ ਦੇ ਸਿੱਖਾਂ ਵੱਲ ਦੇਖ ਵੀ ਲੈਣ।

ਕੋਲਕਾਤਾ ਵਿਚ ਰਹਿਣ ਵਾਲੇ ਰਾਏ ਨੇ ਇਕ ਟਵੀਟ ਵਿਚ ਸ਼ਿਲਾਂਗ ਸਿੱਖਾਂ ਦੀ ਮਿਸਾਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੇਘਾਲਿਆ ਸਰਕਾਰ ਗ਼ੈਰ-ਕਬਾਇਲੀਆਂ ਦੀ ਸੁਰੱਖਿਆ ਲਈ ਕੋਈ ਚਿੰਤਾ ਨਹੀਂ ਕਰ ਰਹੀ ਸੀ ਅਤੇ ਇਸ ਤਰ੍ਹਾਂ ਕੰਮ ਕਰ ਰਹੀ ਸੀ ਜਿਵੇਂ ਕਿ ਮੇਘਾਲਿਆ ਭਾਰਤ ਦਾ ਹਿੱਸਾ ਨਹੀਂ ਸੀ। ਹਿੰਸਾ ਦੇ ਵਿਰੁੱਧ ਆਪਣੇ ਆਪ ਨੂੰ ਬਚਾਉਣ ਲਈ ਸਿੱਖਾਂ ਵਾਂਗ ਆਪਣੇ ਆਪ ਨੂੰ ਸੁਰੱਖਿਅਤ ਕਰੋ।

ਉਨ੍ਹਾਂ ਨੇ ਸਿੱਖਾਂ ਦੀ ਉਦਾਹਰਣ ਦੇ ਕੇ ਬੰਗਾਲੀ ਹਿੰਦੂਆਂ ਨੂੰ ਨਸੀਹਤ ਦਿੱਤੀ ਕਿ ਸਿੱਖ ਕੌਮ ‘ਚ ਜੋ ਸਾਰੇ ਦਲਿਤ ਵਰਗ ਵਿਚੋਂ ਸਿੱਖ ਸਜੇ ਸਨ ਜਦ ਉਨ੍ਹਾਂ ਤੇ ਮੁਸੀਬਤ ਆਈ ਤਾਂ ਕਿਸੇ ਨੇ ਉਨ੍ਹਾਂ ਦੀ ਜਾਤ ਨਹੀਂ ਵੇਖੀ ਤੇ ਇਕਜੁੱਟ ਹੋ ਕੇ ਉਨ੍ਹਾਂ ਦੇ ਪਿੱਛੇ ਆ ਗਏ।

  • 1.6K
  •  
  •  
  •  
  •