ਰਾਹੁਲ ਗਾਂਧੀ ‘ਚ ਸੁਹਿਰਦਤਾ ਤੇ ਯੋਗਤਾ ਦੀ ਘਾਟ- ਬਰਾਕ ਓਬਾਮਾ

ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੀ ਇਕ ਕਿਤਾਬ ‘ਏ ਪ੍ਰਾਮਿਸਡ ਲੈਂਡ” ‘ਚ ਸੋਨੀਆ ਗਾਂਧੀ ਦੇ ਪੁੱਤਰ ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਟਿੱਪਣੀ ਕੀਤੀ ਹੈ। ਓਬਾਮਾ ਦੀ ਇਸ ਟਿੱਪਣੀ ਦੀ ਚਰਚਾ ਪੂਰੀ ਦੁਨੀਆਂ ਖਾਸ ਕਰਕੇ ਭਾਰਤੀ ਸਿਆਸਤ ‘ਚ ਕਾਫੀ ਜ਼ੋਰਾਂ ‘ਤੇ ਹੋ ਰਹੀ ਹੈ।

ਓਬਾਮਾ ਨੇ ਲਿਖਿਆ ਹੈ, “ਰਾਹੁਲ ਗਾਂਧੀ ਇਕ ‘ਨਰਵਸ (ਘਬਰਾਏ) ਅਤੇ ਤਿਆਰੀ’ ਕਰਦੇ ਹੋਏ ਅਜਿਹੇ ਵਿਦਿਆਰਥੀ ਵਾਂਗ ਲੱਗੇ, ਜਿਹੜਾ ਆਪਣੇ ਅਧਿਆਪਕ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ ਪਰ ਉਸ ਦੇ ਅੰਦਰ ‘ਵਿਸ਼ੇ ਦਾ ਮਾਸਟਰ’ ਬਣਨ ਲਈ ਜਨੂਨ ਜਾਂ ਯੋਗਤਾ ਦੀ ਕਮੀ ਹੈ।” ਓਬਾਮਾ ਨੇ ਆਪਣੀ ਕਿਤਾਬ ‘ਚ ਸੋਨੀਆ ਗਾਂਧੀ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਵੀ ਜ਼ਿਕਰ ਕੀਤਾ ਹੈ। ਇਸ ਕਿਤਾਬ ‘ਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਜ਼ਿਕਰ ਕਰਦਿਆਂ ਓਬਾਮਾ ਨੇ ਲਿਖਿਆ ਹੈ, ” ਡਾ ਮਨਮੋਹਨ ਸਿੰਘ ‘ਚ ਇਕ ਤਰ੍ਹਾਂ ਦੀ ‘ਪ੍ਰਭਾਵਿਤ ਕਰਨ ਵਾਲੀ ਸ਼ਾਂਤੀ ਤੇ ਇਮਾਨਦਾਰੀ’ ਹੈ।”

ਜਿਕਰਯੋਗ ਹੈ ਕਿ 768 ਪੰਨਿਆਂ ਦਾ ਓਬਾਮਾ ਦੀ ਕਿਤਾਬ ਉਨ੍ਹਾਂ ਦੇ ਸਿਆਸਤ ‘ਚ ਰੱਖੇ ਕਦਮਾਂ ਅਤੇ ਸਿਖਰ ਤੱਕ ਪਹੁੰਚਣ ਦੇ ਸਫ਼ਰ ‘ਤੇ ਆਧਾਰਿਤ ਹੈ। ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਅਗਲੇ ਹਫ਼ਤੇ ਜਾਰੀ ਹੋਣ ਵਾਲੀ ਇਸ ਕਿਤਾਬ ਦਾ ਰਿਵੀਊ ਲਿਖਿਆ ਹੈ। ਇਸ ਕਿਤਾਬ ਦਾ ਰਿਲੀਜ਼ ਸਮਾਗਮ 17 ਨਵੰਬਰ ਨੂੰ ਹੋਵੇਗਾ।

  • 60
  •  
  •  
  •  
  •