ਅਮਰੀਕਾ ’ਚ ਸਿੱਖਾਂ ਖਿਲਾਫ਼ ਨਫ਼ਰਤੀ ਹਮਲੇ ਥੋੜ੍ਹਾ ਘਟੇ: ਰਿਪੋਰਟ
ਵਾਸ਼ਿੰਗਟਨ: ਅਮਰੀਕਾ ਵਿਚਲੇ ਸੰਗਠਨ ਦਿ ਸਾਊਥ ਏਸ਼ੀਅਨ ਐਮਰੀਕਨ ਲੀਡਿੰਗ ਟੂਗੈਦਰ (ਐੱਸਏੇਏਐੱਲਟੀ) ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਅਮਰੀਕਾ ਦੇ ਸਿੱਖਾਂ ਖ਼ਿਲਾਫ਼ ਪਿਛਲੇ ਸਾਲ ਨਫ਼ਰਤ ਦੇ ਅਪਰਾਧਾਂ ਦੀ ਗਿਣਤੀ ਵਿਚ ਥੋੜ੍ਹੀ ਜਿਹੀ ਗਿਰਾਵਟ ਆਈ ਹੈ। ਐੱਫਬੀਆਈ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ 1991 ਤੋਂ ਬਾਅਦ 2019 ਵਿੱਚ ਸਭ ਤੋਂ ਘਾਤਕ ਅਪਰਾਧ ਹੋਏ ਪਰ ਅਮਰੀਕਾ ਵਿੱਚ ਸਿੱਖ ਭਾਈਚਾਰੇ ਖ਼ਿਲਾਫ਼ ਇਹ ਅਪਰਾਧ ਹੋਰ ਸਾਲਾਂ ਦੇ ਮੁਕਾਬਲੇ ਕੁੱਝ ਘਟੇ ਹਨ।

ਪਰ ਦੂਜੇ ਪਾਸੇ ਮੁਸਲਿਮ ਵਿਰੋਧੀ ਘਟਨਾਵਾਂ ਦੇ ਵਿਚ 2015 ਤੋਂ ਬਾਅਦ ਵਾਧਾ ਹੋਇਆ ਹੈ। ਸੰਸਥਾ ਨੇ ਕਿਹਾ ਕਿ ਮੁਸਲਮਾਨਾਂ ‘ਤੇ ਪਾਬੰਧੀਆਂ ਅਤੇ ਪੁਲਿਸ ਦੀ ਨਫ਼ਰਤੀ ਨੀਤੀਆਂ ਸਾਡੇ ਭਾਈਚਾਰੇ ਨੂੰ ਖਤਰੇ ਵਿਚ ਪਾਉਂਦੀਆਂ ਹਨ। ਉਨ੍ਹਾਂ ਰਿਪੋਰਟ ਵਿਚ ਕਿਹਾ ਕਿ ਮਸਜਿਦਾਂ ਦੀ ਲਗਾਤਾਰ ਹੋ ਰਹੀ ਭੰਨ-ਤੋੜ, ਮੁਸਲਿਮ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਲੈ ਕੇ ਆਪਣੇ ਗੁਆਂਢ ਵਿਚ ਰਹਿੰਦਿਆਂ ਦੱਖਣ ਏਸ਼ੀਆਈਆਂ ਲੋਕਾਂ ਨੂੰ ਨਿਸ਼ਾਨਾ ਬਣਾਉਣ ਤੱਕ, ਅਸੀਂ ਇਸ ਹਿੰਸਾ ਦਾ ਅਸਲ ਅਤੇ ਨਿਰੰਤਰ ਪ੍ਰਭਾਵ ਵੇਖਿਆ ਹੈ।
63