ਸਿੱਖ ਸਿਆਸੀ ਕੈਦੀ ਭਾਈ ਦਇਆ ਸਿੰਘ ਲਹੌਰੀਆ ਨੂੰ ਮਿਲੀ ਇੱਕ ਮਹੀਨੇ ਦੀ ਪੈਰੋਲ, ਪਹੁੰਚੇ ਘਰ

ਸਿੱਖ ਕੌਮ ਦੇ ਸਵੈਮਾਣ ਦੀ ਲੜਾਈ ਲੜਨ ਵਾਲੇ ਭਾਈ ਦਇਆ ਸਿੰਘ ਲਹੌਰੀਆ ਅੱਜ 30 ਦਿਨਾਂ ਦੀ ਪੈਰੋਲ ‘ਤੇ ਤਿਹਾੜ ਜੇਲ੍ਹ ਤੋਂ ਆਪਣੇ ਜੱਦੀ ਪਿੰਡ ਕਸਬਾ ਭੁਰਾਲ ਜ਼ਿਲ੍ਹਾ ਸੰਗਰੂਰ ਵਿਖੇ ਪਹੁੰਚੇ। ਭਾਈ ਦਇਆ ਸਿੰਘ ਲਹੌਰੀਆ 25 ਸਾਲਾਂ ਤੋਂ ਦਿੱਲੀ ਵਿਖੇ ਤਿਹਾੜ ਜੇਲ੍ਹ ‘ਚ ਨਜ਼ਰਬੰਦ ਹਨ। ਇਸ ਮੌਕੇ ਭਾਵੁਕ ਹੁੰਦਿਆਂ ਭਾਈ ਦਇਆ ਸਿੰਘ ਲਾਹੌਰੀਆ ਨੇ ਦੱਸਿਆ ਕਿ ਸਤੰਬਰ 1997 ‘ਚ ਉਨ੍ਹਾਂ ਦੀ ਧਰਮ ਪਤਨੀ ਕਮਲਜੀਤ ਕੌਰ ਅਤੇ ਉਨ੍ਹਾਂ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ ਸੀ। ਉਸ ਸਮੇਂ ਉਨ੍ਹਾਂ ਦੇ ਪੁੱਤਰ ਦੀ ਉਮਰ 6 ਸਾਲ ਦੇ ਕਰੀਬ ਸੀ। ਉਨ੍ਹਾਂ ਕਿਹਾ ਕਿ ਅੱਜ ਆਪਣੇ ਪੁਰਖਿਆਂ ਦੇ ਪਿੰਡ ਅਤੇ ਕਸਬੇ ‘ਚ ਆ ਕੇ ਮਨ ਨੂੰ ਬਹੁਤ ਸ਼ਾਂਤੀ ਮਹਿਸੂਸ ਹੋ ਰਹੀ ਹੈ। ਦੱਸ ਦਈਏ ਕਿ ਭਾਈ ਦਇਆ ਸਿੰਘ ਲਹੌਰੀਆ ਨੂੰ ਭਾਰਤੀ ਨਿਜ਼ਾਮ ਵੱਲੋਂ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ। ਇਹ ਸਜ਼ਾ ਰਾਜਸਥਾਨ ਦੇ ਕਾਂਗਰਸੀ ਆਗੂ ਰਾਮਨਿਵਾਸ ਮ੍ਰਿਧਾ ਦੇ ਪੁੱਤਰ ਰਜਿੰਦਰ ਮ੍ਰਿਧਾ ਨੂੰ ਅਗਵਾ ਕਰਨ ਦੇ ਮਾਮਲੇ ‘ਚ ਸੁਣਾਈ ਗਈ ਹੈ।

  • 218
  •  
  •  
  •  
  •