ਨਿਊਯਾਰਕ: ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ਦਾ ਨਾਂਅ ‘ਗੁਰਦੁਆਰਾ ਵੇਅ’ ਰੱਖਿਆ ਜਾਵੇਗਾ

ਅਮਰੀਕਾ ਦੇ ਪ੍ਰਮੁੱਖ ਸ਼ਹਿਰ ਨਿਊਯਾਰਕ ‘ਚ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਅਤੇ ਸਮੂਹ ਪੰਜਾਬੀ ਭਾਈਚਾਰੇ ਵੱਲੋਂ ਮਿਲ ਕੇ ਕੀਤੇ ਯਤਨਾਂ ਨਾਲ ਅਤੇ ਨਿਊਯਾਰਕ ਸਿਟੀ ਕੌਂਸਲ ਮੈਂਬਰ ਐਡਰੀਨ ਅਡਮਸ ਦੀ ਮਿਹਨਤ ਸਦਕਾ 30 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਿਊਯਾਰਕ ਦੇ ਸਿੱਖਾਂ ਲਈ ਬੜਾ ਮਾਣ ਵਾਲਾ ਦਿਨ ਹੋਵੇਗਾ। ਉਸ ਦਿਨ ਗੁਰਦੁਆਰਾ ਸਾਹਿਬ ਵਾਲੇ 97 ਐਵੇਨਿਊ ‘ਤੇ 117 ਸਟਰੀਟ ਦਾ ਨਾਂਅ ‘ਗੁਰਦੁਆਰਾ ਵੇਅ’ ਵਜੋਂ ਜਾਣਿਆ ਜਾਇਆ ਕਰੇਗਾ।

ਇਸ ਤੋਂ ਪਹਿਲਾਂ ਵੀ ਗੁਰੂਘਰ ਦੇ ਨਾਲ 118 ਸਟਰੀਟ ‘ਤੇ 101 ਐਵੇਨਿਊ ਦਾ ਨਾਂਅ ‘ਪੰਜਾਬ ਐਵੇਨਿਊ’ ਰੱਖਿਆ ਗਿਆ ਸੀ

ਉਕਤ ਜਾਣਕਾਰੀ ਦਿੰਦੇ ਹੋਏ ਨਿਊਯਾਰਕ ਦੇ ਪ੍ਰਸਿੱਧ ਕਾਰੋਬਾਰੀ ਅਤੇ ਗੁਰੂ ਘਰ ਕਮੇਟੀ ਦੇ ਸਾਬਕਾ ਪ੍ਰਧਾਨ ਹਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ 30 ਨਵੰਬਰ ਸੋਮਵਾਰ ਨੂੰ ਉਕਤ ਐਵੇਨਿਊ ਦਾ ਸਰਕਾਰੀ ਤੌਰ ‘ਤੇ ਨਾਂਅ ‘ਗੁਰਦੁਆਰਾ ਵੇਅ’ ਹੋ ਜਾਵੇਗਾ। ਉਸ ਦਿਨ ਖੰਬਿਆਂ ‘ਤੇ ਅਧਿਕਾਰਿਤ ਤੌਰ ‘ਤੇ ਸਾਈਨ ਬੋਰਡ ਲਾਉਣ ਦੀ ਰਸਮ ਨਿਊਯਾਰਕ ਸਿਟੀ ਕੌਂਸਲ ਮੈਂਬਰ ਐਡਰੀਨ ਅਡਮਸ ਕਰਨਗੇ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਇਸੇ ਗੁਰੂ ਘਰ ਦੇ ਨਾਲ 118 ਸਟਰੀਟ ‘ਤੇ 101 ਐਵੇਨਿਊ ਦਾ ਨਾਂਅ ‘ਪੰਜਾਬ ਐਵੇਨਿਊ’ ਰੱਖਿਆ ਗਿਆ ਸੀ। ਪੰਜਾਬੀ ਤੇ ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ।

  • 132
  •  
  •  
  •  
  •