ਭਾਈ ਹਵਾਰਾ ਵੱਲੋਂ ‘ਦਿੱਲੀ ਚੱਲੋ’ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਕਾਮਯਾਬ ਕਰਨ ਦੀ ਅਪੀਲ

ਅੰਮ੍ਰਿਤਸਰ: ਨਵੀਂ ਦਿੱਲੀ ਦੀ ਤਿਹਾੜ੍ਹ ਜੇਲ੍ਹ ‘ਚ ਨਜ਼ਰਬੰਦ ਸਰਬੱਤ ਖ਼ਾਲਸਾ ਵਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਪੰਜਾਬ ਦੇ ਕਿਰਤੀ ਕਿਸਾਨਾਂ ਅਤੇ ਨਾਨਕ ਨਾਮ ਲੇਵਾ ਸੰਗਤ ਦੇ ਨਾਮ ਪੱਤਰ ਜਾਰੀ ਕਰਕੇ ਅਪੀਲ ਕੀਤੀ ਹੈ ਕਿ ਉਹ 26 ਨਵੰਬਰ ਨੂੰ ਕਿਸਾਨਾਂ ਦੇ ਦਿੱਲੀ ਚੱਲੋ ਕਾਫ਼ਲੇ ਦਾ ਹਿੱਸਾ ਬਣਨ ਅਤੇ ਕਿਸਾਨ ਭਰਾਵਾਂ ਦੇ ਸੰਘਰਸ਼ ਨੂੰ ਸ਼ਾਂਤਮਈ ਢੰਗ ਨਾਲ ਕਾਮਯਾਬ ਕਰਨ।

ਭਾਈ ਹਵਾਰਾ ਕਮੇਟੀ ਦੇ ਮੁੱਖ ਬੁਲਾਰੇ ਪ੍ਰੋ: ਬਲਜਿੰਦਰ ਸਿੰਘ ਵਲੋਂ ਜਾਰੀ ਪੱਤਰ ਵਿਚ ਜਥੇਦਾਰ ਭਾਈ ਹਵਾਰਾ ਨੇ ਕਿਹਾ ਹੈ ਕਿ ਸਮੁੱਚੇ ਦੇਸ਼ ਦਾ ਕਿਸਾਨ ਭਾਈਚਾਰਾ ਆਪਣੀ ਕਿਰਤ ਕਰਕੇ ਸਮਾਜ ਵਿਚ ਵਿਸ਼ੇਸ਼ ਸਤਿਕਾਰ ਦਾ ਸਥਾਨ ਰੱਖਦਾ ਹੈ ਤੇ ਅਸੀਂ ਇਨ੍ਹਾਂ ਕਿਰਤੀਆਂ ਦੇ ਸਮਾਜਿਕ ਸਨਮਾਨ ਅਤੇ ਆਰਥਿਕ ਤਰੱਕੀ ਲਈ ਹਮੇਸ਼ਾ ਹੀ ਚਿੰਤਤ ਰਹੇ ਹਾਂ ਅਤੇ ਭਵਿੱਖ ਵਿਚ ਵੀ ਇਨ੍ਹਾਂ ਨਾਲ ਖੜ੍ਹੇ ਰਹਾਂਗੇ।

  • 7.3K
  •  
  •  
  •  
  •