ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਕਿਸਾਨਾਂ ‘ਤੇ ਤਸ਼ੱਦਦ ਦੀ ਕੀਤੀ ਨਿੰਦਾ

ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਬਣਾਏ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵੱਲ ਜਾ ਰਹੇ ਕਿਸਾਨਾਂ ‘ਤੇ ਹਰਿਆਣਾ ਸਰਕਾਰ ਵਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਨਿਖੇਧੀ ਕੀਤੀ ਹੈ।

ਦਮਦਮਾ ਸਾਹਿਬ ਵਿਖੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਠੰਡੇ ਮੌਸਮ ‘ਚ ਸ਼ਾਂਤਮਈ ਸੰਘਰਸ਼ ਕਰਨ ਜਾ ਰਹੇ ਕਿਸਾਨਾਂ ਉੱਪਰ ਠੰਡੇ ਪਾਣੀ ਦੀਆਂ ਬੌਛਾਰਾਂ ਕਰਨੀਆਂ ਜ਼ੁਲਮ ਦੀ ਹੱਦ ਹੈ। ਉਨ੍ਹਾਂ ਕਿਹਾ ਕਿ ਜੇ ਅੰਨਾ ਹਜ਼ਾਰੇ ਲੋਕਪਾਲ ਲਈ ਦਿੱਲੀ ‘ਚ ਸੰਘਰਸ਼ ਕਰ ਸਕਦਾ ਹੈ ਤਾਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਤੋਂ ਸਰਕਾਰ ਨੂੰ ਕੀ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਭਾਰਤ ਦਾ ਕਿਸਾਨ ਬਨਾਮ ਕੇਂਦਰ ਸਰਕਾਰ ਹੈ ਪਰ ਸਰਕਾਰ ਇਸ ਨੂੰ ਪੰਜਾਬ ਬਨਾਮ ਕੇਂਦਰ ਸਰਕਾਰ ਜਾਂ ਸਿੱਖ ਬਨਾਮ ਕੇਂਦਰ ਸਰਕਾਰ ਬਣਾਉਣ ਦਾ ਯਤਨ ਨਾ ਕਰੇ।

  • 96
  •  
  •  
  •  
  •