ਬੀਬੀ ਜਗੀਰ ਕੌਰ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਅੱਜ ਸ਼੍ਰੋਮਣੀ ਕਮੇਟੀ ਦਾ ਚੋਣ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਇਆ। ਇਸ ਦੌਰਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ। ਇਸ ਤੋਂ ਬਅਦ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲਈ ਵੋਟ ਦੀ ਪ੍ਰਕਿਰਿਆ ਸ਼ੁਰੂ ਹੋਈ, ਜਿਸ ਵਿਚੋਂ ਬੀਬੀ ਜਗੀਰ ਕੌਰ ਨਵੇਂ ਪ੍ਰਧਾਨ ਚੁਣੇ ਗਏ ਹਨ। ਅੱਜ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਚੋਣ ਇਜਲਾਸ ‘ਚ 137 ਮੈਂਬਰ ਹਾਜ਼ਰ ਸਨ।

ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਪਾਰਟੀ 1995 ਵਿੱਚ ਸ਼ਾਮਿਲ ਹੋਈ, ਅਤੇ ਥੋੜੇ ਸਮੇਂ ਬਾਅਦ ਹੀ ਇਹਨਾਂ ਨੂੰ ਪਾਰਟੀ ਦੀ ਕਾਰਜਕਾਰੀ ਮੈਂਬਰ ਦੇ ਤੌਰ ‘ਤੇ ਚੁਣ ਲਿਆ ਗਿਆ। 1997 ਵਿੱਚ ਇਹਨਾਂ ਨੇ ਆਪਣੀ ਪਹਿਲੀ ਚੋਂਣ ਕਪੂਰਥਲਾ ਜ਼ਿਲੇ ਤੋਂ ਲੜੀ। ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਵਿੱਚ ਆਵਾਜਾਈ ਅਤੇ ਸੱਭਿਆਚਾਰ ਮਸਲਿਆਂ ਦੀ ਮੰਤਰੀ ਬਣਾਇਆ ਗਿਆ। ਇਹਨਾਂ ਆਪਣੇ ਇਸ ਮੰਤਰੀ ਅਹੁਦੇ ਤੋ ਅਸਤੀਫਾ ਦੇ ਦਿੱਤਾ ਗਿਆ ਜਦੋਂ ਇਹਨਾਂ ਨੂੰ ਐੱਸ ਜੀ ਪੀ ਸੀ ਦੀ ਪ੍ਰਧਾਨ ਚੁਣਿਆ ਗਿਆ। ਬੀਬੀ ਜਗੀਰ ਕੌਰ ਦੋ ਵਾਰ 1999 ਤੋਂ 2000 ਅਤੇ 2004 ਤੋਂ 2005 ਤੱਕ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ।

  • 90
  •  
  •  
  •  
  •