ਡੱਬਵਾਲੀ: ਹਰਿਆਣਾ ਪੁਲੀਸ ਵੱਲੋਂ ਨਾਕਾਬੰਦੀ ਤੋੜਨ ਵਾਲੇ ਦਸ ਹਜ਼ਾਰ ਕਿਸਾਨਾਂ ਖਿਲਾਫ਼ ਕੇਸ ਦਰਜ

ਇੱਥੇ ਸਿਟੀ ਪੁਲੀਸ ਨੇ ਪੰਜਾਬ-ਹਰਿਆਣਾ ਹੱਦ ’ਤੇ ਪੁਲੀਸ ਦਾ ਨਾਕਾ ਤੋੜ ਕੇ ਦਿੱਲੀ ਵੱਲ ਵਧਣ ਵਾਲੇ 10 ਹਜ਼ਾਰ ਕਿਸਾਨਾਂ ਖ਼ਿਲਾਫ਼ 9 ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਮੁਕੱਦਮਾ ਸਿਟੀ ਪੁਲੀਸ ਮੁਖੀ ਈਸ਼ਵਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਹੋਇਆ ਹੈ, ਜਿਸ ਵਿੱਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ ਗਿਆ।
ਇਸ ਵਿਚ ਮਹਾਮਾਰੀ ਐਕਟ, ਸਰਕਾਰੀ ਵਿਚ ਵਿਘਨ ਪਾਉਣ,147/149/186/188/332/353/427 ਅਤੇ ਸਰਕਾਰੀ ਜਾਇਦਾਦ ਨੁਕਸਾਨ ਰੋਕੂ ਐਕਟ ਦੀ ਧਾਰਾ 3 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਕੱਲ੍ਹ ਖੇਤੀ ਬਿੱਲਾਂ ਖ਼ਿਲਾਫ਼ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁਨ ਹਰਿਆਣਾ ਪੁਲੀਸ ਦੀ ਸਖ਼ਤ ਨਾਕੇਬੰਦੀ ਅਤੇ ਰੋਕਾਂ ਨੂੰ ਖੇਰੂੰ-ਖੇਰੂੰ ਕਰਕੇ ਹਰਿਆਣਾ ਦੀ ਹੱਦ ਵਿਚ ਦਾਖਲ ਹੋ ਕੇ ਦਿੱਲੀ ਵੱਲ ਵੱਧ ਗਏ ਸਨ।

  • 49
  •  
  •  
  •  
  •