ਟਰੂਡੋ ਦੀ ਟਿੱਪਣੀ ਨੂੰ ਭਾਰਤ ਨੇ ਦੱਸਿਆ ਅਣਉੱਚਿਤ, ਕਿਹਾ- ਇਹ ਦੇਸ਼ ਦਾ ਅੰਦਰੂਨੀ ਮਾਮਲਾ

ਭਾਰਤ ਵਿਚ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚਿੰਤਾ ਜਤਾਈ ਸੀ। ਟਰੂਡੋ ਨੇ ਕਿਹਾ ਸੀ ਕਿ ਭਾਰਤ ਦੀ ਸਥਿਤੀ ਚਿੰਤਾਜਨਕ ਹੈ ਅਤੇ ਕੈਨੇਡਾ ਹਮੇਸ਼ਾ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦੀ ਰੱਖਿਆ ਕਰੇਗਾ। ਪਰ ਹੁਣ ਕੈਨੇਡਾ ਦੇ ਪੀਐੱਮ ਦੇ ਇਸ ਬਿਆਨ ਉੱਤੇ ਭਾਰਤ ਸਰਕਾਰ ਨੇ ਮੁੜਵੀਂ ਟਿੱਪਣੀ ਕੀਤੀ ਹੈ। ਭਾਰਤ ਨੇ ਟਰੂਡੋ ‘ਤੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ’ ਗ਼ੈਰ-ਸੂਚਿਤ ‘ਅਤੇ’ ਅਣ-ਅਧਿਕਾਰਤ ‘ਕਰਾਰ ਦਿੱਤਾ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਕੈਨੇਡੀਆਈ ਆਗੂਆਂ ਵੱਲੋਂ ਭਾਰਤ ‘ਚ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀਆਂ ਕੁਝ ਟਿੱਪਣੀਆਂ ਸੁਣੀਆਂ ਹਨ। ਅਜਿਹੀਆਂ ਟਿੱਪਣੀਆਂ ਅਣ-ਉੱਚਿਤ ਹਨ, ਖ਼ਾਸ ਕਰਕੇ ਜਦੋਂ ਇਹ ਇਕ ਲੋਕਤੰਤਰਿਤ ਦੇਸ਼ ਦੇ ਅੰਦਰੂਨੀ ਮਾਮਲਿਆਂ ਨਾਲ ਸਬੰਧਿਤ ਹੋਣ।

ਮੰਤਰਾਲੇ ਨੇ ਅੱਗੇ ਕਿਹਾ ਕਿ ਇਹ ਸਹੀ ਹੈ ਕਿ ਰਾਜਨੀਤਿਕ ਗੱਲਬਾਤ ਗਲ਼ਤ ਤਰੀਕੇ ਨਾਲ ਪੇਸ਼ ਨਹੀਂ ਕੀਤੀ ਜਾਂਦੀ। ਦੱਸ ਦੇਈਏ ਕਿ ਆਪਣੇ ਟਵਿੱਟਰ ਅਕਾਊਂਟ ‘ਤੇ ਪੋਸਟ ਕੀਤੀ ਗਈ ਇਕ ਵੀਡੀਓ ‘ਚ, ਟਰੂਡੋ ਨੇ ਕਿਹਾ ਸੀ ਕਿ ਇਹ ਚਿੰਤਾ ਦੀ ਗੱਲ ਹੈ। ਅਸੀਂ ਸਾਰੇ ਪਰਿਵਾਰ ਅਤੇ ਦੋਸਤਾਂ ਬਾਰੇ ਬਹੁਤ ਚਿੰਤਤ ਹਾਂ ਅਤੇ ਮੈਨੂੰ ਪਤਾ ਹੈ ਕਿ ਤੁਹਾਡੇ ‘ਚੋਂ ਕਈ ਲੋਕਾਂ ਲਈ ਇਹ ਇੱਕ ਅਸਲੀਅਤ ਹੈ। ਉਨ੍ਹਾਂ ਅੱਗੇ ਕਿਹਾ, ਤੁਹਾਨੂੰ ਯਾਦ ਕਰਾਉਂਦਾ ਹਾਂ, ਸ਼ਾਂਤੀਪੂਰਨ ਵਿਰੋਧ ਦੇ ਅਧਿਕਾਰ ਦੀ ਰੱਖਿਆ ਲਈ ਕੈਨੇਡਾ ਹਮੇਸ਼ਾ ਬਰਾਬਰ ਖੜ੍ਹਾ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਗੱਲਬਾਤ ਦੇ ਮਹੱਤਵ ‘ਤੇ ਵਿਸ਼ਵਾਸ ਰੱਖਦੇ ਹਾਂ ਅਤੇ ਇਹੀ ਕਾਰਨ ਹੈ ਕਿ ਅਸੀਂ ਆਪਣੀਆਂ ਚਿੰਤਾਵਾਂ ਨੂੰ ਉਜਾਗਰ ਕਰਨ ਲਈ ਕਈ ਤਰੀਕਿਆਂ ਨਾਲ ਸਿੱਧੇ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ।”

  • 87
  •  
  •  
  •  
  •