ਨਨਕਾਣਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗਏ ਪੰਜ ਪਿਆਰਿਆਂ ਵੱਲੋਂ ‘ਸਰਬੱਤ ਦਾ ਭਲਾ’ ਤਿਮਾਹੀ ਮੈਗਜ਼ੀਨ ਜਾਰੀ

ਨਨਕਾਣਾ ਸਾਹਿਬ- ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ੫੫੧ਵੇਂ ਪ੍ਰਕਾਸ਼ ਗੁਰਪੁਰਬ ਦੀ ਖ਼ੁਸ਼ੀ ਵਿਚ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੌਰਮ ਵੱਲੋਂ ਪੰਜਾਬੀ ਵਿਚ ‘ਸਰਬੱਤ ਦਾ ਭਲਾ’ ਤਿਮਾਹੀ ਮੈਗਜ਼ਨਂ ਦੀ ਮੁੱਖ ਵਿਖਾਈ ਨਗਰ ਕੀਰਤਨ ਤੋਂ ਉਪਰੰਤ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਮੈਗਜ਼ੀਨ ਦੇ ਮੁੱਖ ਸੰਪਾਦਕ ਇਹਸਾਨ ਐੱਚ ਨਦੀਮ ਅਤੇ ਸੰਪਾਦਕ ਸ੍ਰ: ਜਨਮ ਸਿੰਘ ਹਨ। ਮੈਗਜ਼ੀਨ ਦੇ ਸੰਪਾਦਕ ਸ੍ਰ. ਜਨਮ ਸਿੰਘ ਨੇ ‘ਸਰਬੱਤ ਦਾ ਭਲਾ’ ਨਾਂਅ ਰੱਖਣ ਬਾਰੇ ਜਾਣਕਾਰੀ ਦਿੱਤੀ ਅਤੇ ਮੈਗਜ਼ੀਨ ਅੰਦਰ ਦਿੱਤੇ ਗਏ ਲੇਖਾਂ, ਕਵਿਤਾਵਾਂ ਅਤੇ ਨੌਜਵਾਨਾਂ ਵਿੱਚ ਉਤਸੁਕਤਾ ਪੈਦਾ ਕਰਨ ਲਈ ਸਵਾਲ ਜਵਾਬ ਵੀ ਛਾਪੇ ਗਏ ਹਨ।

ਮੈਗਜ਼ੀਨ ਦਾ ਅੰਦਰਲਾ ਪੂਰਾ (ਰੰਗਦਾਰ) ਰੱਕਿਆ ਗਿਆ ਹੈ। ਮੈਗਜ਼ੀਨ ਕੱਢਣ ਦਾ ਮੁੱਖ ਮਨੋਰਥ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਹੈ ਤਾਂ ਕਿ ਖਾਲਸਾ ਜੀ ਦੇ ਬੋਲ-ਬਾਲੇ ਹੋ ਸਕਣ। ਪਾਕਿਸਤਾਨ ਅਤੇ ਵਿਦੇਸ਼ਾਂ ਵਿਚ ਵੱਸਣ ਵਾਲੀ ਸਿੱਖ ਨੌਜਵਾਨੀ ਨੂੰ ਧਰਮ ਨਾਲ ਜੋੜਿਆ ਜਾ ਸਕੇ ਅਤੇ ਸਿੱਖੀ ਨੂੰ ਦਰਪੇਸ਼ ਮਸਲਿਆਂ ਨੂੰ ਗੰਭੀਰਤਾ ਨਾਲ ਗੁਰੂ ਗ੍ਰੰਥ ਸਾਹਿਬ ਜੀ ਰੋਸ਼ਨੀ ਵਿੱਚ ਵਿਚਾਰਿਆ ਜਾ ਸਕੇ। ਪੰਜ ਪਿਆਰਿਆਂ ਵੱਲੋਂ ‘ਸਰਬੱਤ ਦਾ ਭਲਾ’ ਮੈਗਜ਼ੀਨ ਨੂੰ ਜਾਰੀ ਕਰਦੇ ਹੋਏ ਵਧਾਈ ਦਿੱਤੀ ਗਈ। ਇਸ ਮੌਕੇ ‘ਤੇ ਸਰਦਾਰ ਸਤਵੰਤ ਸਿੰਘ ਪ੍ਰਧਾਨ (ਪੀ.ਐਸ.ਜੀ.ਪੀ.ਸੀ) ਸ੍ਰ. ਅਮੀਰ ਸਿੰਘ ਜਰਨਲ ਸਕੱਤਰ (ਪੀ.ਐਸ.ਜੀ.ਪੀ.ਸੀ) ਸ੍ਰ, ਬਿਸ਼ਨ ਸਿੰਘ ਸਾਬਕਾ ਪ੍ਰਧਾਨ (ਪੀ.ਐਸ.ਜੀ.ਪੀ.ਸੀ) ਅਤੇ ਹੋਰ ਮੈਂਂਬਰਾਂ ਤੋਂ ਇਲਾਵਾ ਭਾਈ ਦਇਆ ਸਿੰਘ (ਗੰਥੀ) ਭਾਈ ਪ੍ਰੇਮ ਸਿੰਘ (ਗ੍ਰੰਥੀ) ਗੁਰਦੁਆਰਾ ਸ੍ਰੀ ਜਨਮ ਅਸਥਾਨ, ਨਨਕਾਣਾ ਸਾਹਿਬ ਤੋਂ ਇਲਾਵਾ ਬਹੁਤ ਸਾਰੀਆਂ ਸਿੰਧ, ਪਿਸ਼ਾਵਰ ਅਤੇ ਕੋਇਟਾ ਤੋਂ ਆਈਆਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫ਼ੌਰਮ ਦੇ ਡਾਇਰੈਕਟਰ ਇਹਸਾਨ ਐੱਚ ਨਦੀਮ ਸਾਹਿਬ ਦਾ ਇਸ ਉਪਰਾਲੇ ਲਈ ਧੰਨਵਾਦ ਵੀ ਕੀਤਾ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਭਾਰਤ ਅਤੇ ਪਾਕਿਸਤਾਨ ਦੇ ਅਲ਼ੱਗ-੨ ਇਲਾਕਿਆਂ ਵਿਚੋਂ ਆਈਆਂ ਸੰਗਤਾਂ ਵਿੱਚ ਸਰਬੱਤ ਦਾ ਭਾਲ ਮੈਗਜ਼ੀਨ ਫ੍ਰੀ ਵੰਡਿਆ ਗਿਆ। ਅਗਲਾ ਮੈਗਜ਼ੀਨ ਸਾਕਾ ਨਨਕਾਣਾ ਸਾਹਿਬ ਦੇ ਸਾਕੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਕੱਢਿਆ ਜਾਵੇਗਾ।

  • 93
  •  
  •  
  •  
  •