ਭਾਰਤ ਬੰਦ ਲਈ ਡਟ ਗਏ ਕਿਸਾਨ ..

ਤ੍ਰਿਣਮੂਲ ਕਾਂਗਰਸ ਤੇ ਟੀਆਰਐਸ ਮਗਰੋਂ ਕਾਂਗਰਸ ਵੱਲੋਂ ਵੀ ਭਾਰਤ ਬੰਦ ਦੀ ਹਮਾਇਤ ਦਾ ਐਲਾਨ

ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਅੱਜ 10 ਵੇਂ ਦਿਨ ਵੀ ਜਾਰੀ ਹੈ। ਮੰਗਲਵਾਰ ਨੂੰ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਗੱਲਬਾਤ ਬੇਸਿੱਟਾ ਰਹੀ ਸੀ।

ਸਭ ਦੀਆਂ ਨਜ਼ਰਾਂ 8 ਦਸੰਬਰ ਦੇ ਭਾਰਤ ਬੰਦ ਉੱਪਰ ਹਨ। ਭਾਰਤ ਬੰਦ ਸਵੇਰ ਤੋਂ ਦੁਪਹਿਰ ਤਿੰਨ ਵਜੇ ਤੱਕ ਹੋਵੇਗਾ। ਦੁਕਾਨਾਂ ਤੇ ਕਾਰੋਬਾਰ ਸਭ ਬੰਦ ਰਹਿਣਗੇ। ਐਮਰਜੈਂਸੀ ਵਾਹਨਾਂ ਨੂੰ ਹੀ ਰਸਤਾ ਮਿਲੇਗਾ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਆਮ ਆਦਮੀ ਪਾਰਟੀ 8 ਦਸੰਬਰ ਨੂੰ ਕਿਸਾਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਸੱਦੇ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸ਼ਾਂਤਮਈ ਢੰਗ ਨਾਲ ਇਸ ਦਾ ਸਮਰਥਨ ਕਰਨਗੇ। ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਹਰ ਕੋਈ ਕਿਸਾਨਾਂ ਦਾ ਸਮਰਥਨ ਕਰੇ ਤੇ ਇਸ ‘ਚ ਹਿੱਸਾ ਲਵੇ।”

  • 92
  •  
  •  
  •  
  •