ਖੇਤੀ ਕਾਨੂੰਨਾਂ ਨਾਲ ਸਬੰਧਿਤ ਮੋਦੀ ਅਤੇ ਅਡਾਨੀ ਦੀ ਮਿਲੀਭੁਗਤ ਆਈ ਸਾਹਮਣੇ

ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦੀ ਵੈਂਬਸਾਈਟ ਦੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲ ਵਿਚ ਅਡਾਨੀ ਦੀਆਂ 21 ਕੰਪਨੀਆਂ ਹੋਂਦ ਵਿਚ ਆਈਆਂ ਅਤੇ ਮੰਤਰਾਲੇ ਨੇ ਇਨ੍ਹਾਂ ਦੇ ਨਾਮਾਂ ਨੂੰ ਮਨਜ਼ੂਰੀ ਦਿੱਤੀ। ਸਰਕਾਰ ਨੇ ਖੇਤੀਬਾੜੀ ਖੇਤਰ ਵਿਚ ਅਡਾਨੀ ਸਮੂਹ ਦੀ ‘ਐਗਰੀ ਲਾਜਿਸਟਿਕ’ ਦਾ ਵਿਸਥਾਰ ਕੀਤਾ ਹੈ।

ਇਸੇ ਕਰਕੇ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਨਿਸ਼ਾਨੇ ‘ਤੇ ਅਡਾਨੀ ਸਮੂਹ ਹੈ। ਕੁੱਝ ਕਿਸਾਨ ਸਮੂਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਡਾਨੀ ਸਮੂਹ ਅਜਿਹੇ ਅਨਾਜ ਭੰਡਾਰ ਤਿਆਰ ਕਰ ਰਿਹਾ ਹੈ ਜਿੱਥੇ ਅਨਾਜ ਸਟੋਰ ਕਰਕੇ ਰੱਖਿਆ ਜਾਵੇਗਾ ਅਤੇ ਬਾਅਦ ਵਿਚ ਉੱਚੀ ਕੀਮਤ ਉੱਤੇ ਵੇਚ ਦਿੱਤਾ ਜਾਵੇਗਾ। ਹਾਲਾਂਕਿ,ਅਡਾਨੀ ਸਮੂਹ ਵੱਲੋਂ ਇਲਜ਼ਾਮ ਦੀ ਸਫਾਈ ਵੀ ਦਿੱਤੀ ਗਈ ਹੈ। ਅਡਾਨੀ ਸਮੂਹ ਨੇ ਕਿਹਾ ਹੈ ਕਿ ਉਹ ਨਾ ਹੀਂ ਕਿਸਾਨਾਂ ਦਾ ਅਨਾਜ ਖ਼ਰੀਦਦੀ ਹੈ ਅਤੇ ਨਾ ਹੀ ਫਸਲਾਂ ਦਾ ਮੁੱਲ ਤੈਅ ਕਰਦੀ ਹੈ।

ਦਰਅਸਲ , ਅਡਾਨੀ ਐਗਰੀ ਲਾਜਿਸਟਿਕ (Adani Agri Logistics) ਦੇ ਖੇਤੀਬਾੜੀ ਖੇਤਰ ਵਿਚ ਵਧਦੇ ਕਦਮ ਨੇ ਕਿਸਾਨਾਂ ਦੀ ਚਿੰਤਾ ਵਧਾਈ ਹੈ। ਜੇਕਰ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਦੀ ਵੈਂਬਸਾਈਟ ਦੇ ਅੰਕੜਿਆਂ ਨੂੰ ਹੀ ਦੇਖਿਆ ਜਾਵੇ ਤਾਂ ਲੰਘੇ ਪੰਜ ਸਾਲ ਵਿਚ 21 ਕੰਪਨੀਆਂ ਹੋਂਦ ਵਿਚ ਆਈਆਂ ਅਤੇ ਭਾਰਤ ਸਰਕਾਰ ਨੇ ਇਨ੍ਹਾਂ ਦੇ ਨਾਵਾਂ ਨੂੰ ਮਨਜ਼ੂਰੀ ਦਿੱਤੀ। ਇਹ ਸਾਰੇ ਕੰਪਨੀਆਂ ਅਡਾਨੀ ਐਗਰੀ ਲਾਜਿਸਟਿਕ ਨੈਂਟਵਰਕ ਦੀਆਂ ਹਨ । ਸਾਲ 2014 ਤੋਂ 2018 ਵਿੱਚ ਅਡਾਨੀ ਐਗਰੀ ਲਾਜਿਸਟਿਕ ਲਿਮਿਟਡ ਦੀਆਂ ਇਹ ਸਾਰੀਆਂ ਕੰਪਨੀਆਂ ਗੁਜਰਾਤ ਵਿਚ ਰਜਿਸਟਰਡ ਹੋਈਆਂ ਹਨ।

ਅਡਾਨੀ ਐਗਰੀ ਲਾਜਿਸਟਿਕ ਲਿਮਿਟੇਡ ਦੀਆਂ ਕੰਪਨੀਆਂ – ਬਠਿੰਡਾ , ਬਰਨਾਲਾ , ਦੇਵਾਸ , ਹੋਸ਼ੰਗਾਬਾਦ , ਕੰਨੌਜ, ਮਾਨਸਾ, ਮੋਗਾ, ਕਟਿਹਾਰ, ਦਰਭੰਗਾ, ਸਮਸਤੀਪੁਰ ਸਤਨਾ, ਉਜੈਨ ਸ਼ਹਿਰਾਂ ਲਈ ਰਜਿਸਟਰਡ ਕੀਤੀ ਗਈਆਂ ਹਨ।

ਮਈ 2014 ਦੇ ਆਖ਼ਰੀ ਹਫਤੇ ਵਿਚ 5 ਕੰਪਨੀਆਂ ਨੂੰ ਮਨਜ਼ੂਰੀ ਮਿਲੀ। ਇਹ ਉਹੀ ਹਫਤੇ ਸੀ, ਜਦੋਂ ਪਹਿਲੀ ਵਾਰ ਨਰੇਂਦਰ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ । ਉੱਥੇ ਹੀ, ਕਾਂਗਰਸ ਦੇ ਕਾਰਜਕਾਲ ਵਿਚ ਅਡਾਨੀ ਐਗਰੀ ਲਾਜਿਸਟਿਕ ਦੀ ਦੋ ਕੰਪਨੀਆਂ ਦੇ ਰਜਿਸਟਰੇਸ਼ਨ ਨੂੰ ਵੀ ਮਨਜ਼ੂਰੀ ਮਿਲੀ ਹੈ।

ਦੱਸਣ ਵਾਲੀ ਗੱਲ ਹੈ ਕਿ ਅਡਾਨੀ ਐਗਰੀ ਲਾਜਿਸਟਿਕਸ, ਅਨਾਜ ਦੇ ਥੋਕ ਹੈਂਡਲਿੰਗ, ਭੰਡਾਰ ਅਤੇ ਵੰਡ ਵਿਚ ਵੱਡੀ ਕੰਪਨੀ ਹੈ ਭਾਰਤੀ ਖੁਰਾਕ ਨਿਗਮ ਲਈ ਕੰਪਨੀ ਨੇ 2007 ਵਿਚ ਭਾਰਤ ਦਾ ਪਹਿਲਾ ਆਧੁਨਿਕ ਅਨਾਜ ਭੰਡਾਰਨ ਇੰਫਰਾਸਟਰਕਚਰ ਸ਼ੁਰੂ ਕੀਤਾ। ਇਸ ਨੇ ਅਨਾਜ ਦਾ ਭੰਡਾਰਨ ਕਰਨ ਲਈ ਮੋਗਾ (ਪੰਜਾਬ) ਅਤੇ ਕੈਥਲ (ਹਰਿਆਣਾ) ਵਿਚ ਮਾਨਤਾ ਪ੍ਰਾਪਤ ਅਨਾਜ ਸਟੋਰਾਂ ਨੂੰ ਲਿਆ। ਇਸ ਦੇ ਇਲਾਵਾ ਕੰਪਨੀ ਨੇ ਮੁੰਬਈ, ਚੇਨਈ, ਬੰਗਲੁਰੂ, ਕੋਲਕਾਤਾ ਅਤੇ ਕੋਇੰਬਟੂਰ ਵਿਚ ਅਨਾਜ ਸਟੋਰਾਂ ਬਣਾਏ।

  • 627
  •  
  •  
  •  
  •