ਲਾਹੌਰ: ਦੂਜੀ ਵਾਰ ਪਹੁੰਚਾਇਆ ਗਿਆ ਸ਼ੇਰ-ਏ-ਪੰਜਾਬ ਦੇ ਬੁੱਤ ਨੂੰ ਨੁਕਸਾਨ

ਅੰਮਿ੍ਤਸਰ: ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਸ਼ਾਹੀ ਕਿਲ੍ਹੇ ਵਿਚਲੀ ਮਾਈ ਜਿੰਦਾ ਹਵੇਲੀ ਜੋ ਸਿੱਖ ਗੈਲਰੀ ‘ਚ ਤਬਦੀਲ ਕਰ ਦਿੱਤੀ ਗਈ ਹੈ, ਦੇ ਬਾਹਰ ਸਥਾਪਤ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਦੂਜੀ ਵਾਰ ਨੁਕਸਾਨ ਪਹੁੰਚਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੇ ਜ਼ਹੀਰ ਨਾਂਅ ਦਾ ਇਕ ਨੌਜਵਾਨ, ਜੋ ਕਿ ਆਬਾਦੀ ਹਰਬੰਸਪੁਰਾ ਦਾ ਵਾਸੀ ਹੈ, ਬੀਤੇ ਦਿਨ ਮਨੋਰੰਜਨ ਲਈ ਸ਼ਾਹੀ ਕਿਲ੍ਹੇ ਪਹੁੰਚਿਆ ਸੀ ਅਤੇ ਉੱਥੇ ਉਸ ਨੇ ਬੁੱਤ ਦੀ ਬਾਂਹ ਤੋੜ ਦਿੱਤੀ।

ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਜ਼ਹੀਰ

ਉਕਤ ਨੌਜਵਾਨ ਇਕ ਕੱਟੜਪੰਥੀ ਧਾਰਮਿਕ ਪਾਰਟੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਉਸ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਕਿਹਾ ਹੈ ਕਿ ਉਸ ਨੂੰ ਦੱਸਿਆ ਗਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨ ਦੌਰਾਨ ਮੁਸਲਮਾਨਾਂ ‘ਤੇ ਅੱਤਿਆਚਾਰ ਕੀਤੇ ਸਨ ਅਤੇ ਕਈ ਮਸਜਿਦਾਂ ਢਾਹੀਆਂ ਸਨ, ਇਸ ਲਈ ਉਸ ਨੇ ਮਹਾਰਾਜਾ ਦੇ ਬੁੱਤ ਨੂੰ ਉਕਤ ਸਥਾਨ ਤੋਂ ਹਟਾਉਣ ਦੀ ਕੋਸ਼ਿਸ਼ ਨਾਲ ਉਸ ‘ਤੇ ਹਮਲਾ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

  •  
  •  
  •  
  •  
  •