18 ਵਾਰ ਦਿੱਲੀ ਫ਼ਤਹਿ ਕਰਨ ਵਾਲਿਆਂ ਨੂੰ ਹੁਕਮਰਾਨਾਂ ਵਲੋਂ ਰੋਜ਼ਾਨਾ ਬੁਲਾ ਕੇ ਜ਼ਲੀਲ ਕਰਨਾ ਸ਼ਰਮਨਾਕ-ਮਾਨ

ਜਿਸ ਸਿੱਖ ਕੌਮ ਅਤੇ ਕਿਸਾਨਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅੱਜ ਦਿੱਲੀ ਦੀ ਹਾਕਮ ਧਿਰ ਆਜ਼ਾਦ ਮੁਲਕ ‘ਤੇ ਹਕੂਮਤ ਕਰ ਰਹੀ ਹੈ ਅਤੇ ਜਿਨ੍ਹਾਂ ਦੇ ਪੁਰਖਿਆਂ ਨੇ 18 ਵਾਰ ਇਸ ਦਿੱਲੀ ਨੂੰ ਫ਼ਤਹਿ ਕੀਤਾ ਹੋਵੇ, ਜਿਨ੍ਹਾਂ ਨੇ ਪੰਜਾ ਸਾਹਿਬ ਦੇ ਮੋਰਚੇ ਵਿਚ ਸ਼ਹਾਦਤਾਂ ਦੇ ਕੇ ਮੋਰਚਾ ਫ਼ਤਹਿ ਕੀਤਾ ਹੋਵੇ, ਕਦੇ ਵੀ ਦੁਸ਼ਮਣ ਤਾਕਤਾਂ ਅੱਗੇ ਈਨ ਹੀ ਨਹੀਂ ਮੰਨੀ ਉਨ੍ਹਾਂ ਨੂੰ ਰੋਜ਼ਾਨਾ ਬੁਲਾਕੇ ਬੇ-ਨਤੀਜਾ ਮੀਟਿੰਗਾਂ ਕਰਕੇ ਜ਼ਲੀਲ ਕਰਨਾ ਹੁਕਮਰਾਨਾਂ ਲਈ ਅਤਿ ਸ਼ਰਮਨਾਕ ਤੇ ਨਿੰਦਣਯੋਗ ਹੈ | ਦਿੱਲੀ ਦੇ ਹੁਕਮਰਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਜ਼ੋਰਦਾਰ ਗੁਜ਼ਾਰਿਸ਼ ਕਰਦਾ ਹੈ, ਕਿ ਉਹ ਹੈਂਕੜ ਦਾ ਤਿਆਗ ਕਰਕੇ ਤਿੰਨੇ ਕਿਸਾਨ ਮਾਰੂ ਕਾਨੂੰਨਾਂ ਅਤੇ ਬਿਜਲੀ ਬਾਰੇ ਨਵੇਂ ਕਾਨੂੰਨ ਨੂੰ ਫ਼ੌਰੀ ਰੱਦ ਕਰ ਦੇਣ ਤਾਂ ਬਿਹਤਰ ਹੋਵੇਗਾ ਇਹ ਵਿਚਾਰ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੁਰਜ਼ੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਹੁਕਮਰਾਨਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਕਿਸਾਨਾਂ ਅਤੇ ਸਿੱਖ ਕੌਮ ਨੂੰ ਜ਼ਲੀਲ ਕਰਨ ਦੀ ਬਜਾਏ, ਪਾਰਲੀਮੈਂਟ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਕਿਸਾਨ ਮਾਰੂ ਕਾਨੂੰਨਾਂ ਅਤੇ ਨਵੇਂ ਆਏ ਬਿਜਲੀ ਕਾਨੂੰਨਾਂ ਨੂੰ ਫ਼ੌਰੀ ਰੱਦ ਕਰਵਾਉਣ|

  • 181
  •  
  •  
  •  
  •