ਉੱਤਰਾਖੰਡ ਦੇ ਕਿਸਾਨ ਆਗੂਆਂ ਨੂੰ ਵਰਤ ਕੇ ਸੰਘਰਸ਼ ਅਸਫ਼ਲ ਕਰਨ ਦਾ ਯਤਨ: ਸੰਯੁਕਤ ਕਿਸਾਨ ਮੋਰਚਾ

ਪਿਛਲੇ ਤਿੰਨ ਦਿਨਾਂ ਤੋਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਖ-ਵੱਖ ਸੂਬਿਆਂ ਦੇ ਕਿਸਾਨ ਯੂਨੀਅਨ ਦੇ ਆਗੂਆਂ ਨਾਲ ਖੇਤੀ ਕਾਨੂੰਨ ‘ਤੇ ਚਰਚਾ ਕਰਕੇ ਕਿਸਾਨਾਂ ਵੱਲੋਂ ਹਿਮਾਇਤ ਦਾ ਦਾਅਵਾ ਕਰ ਰਹੇ ਨੇ। ਪਹਿਲਾਂ ਹਰਿਆਣਾ, ਰਾਜਸਥਾਨ, ਯੂਪੀ ਤੋਂ ਬਾਅਦ ਹੁਣ ਤੋਮਰ ਨੇ ਉੱਤਰਾਖੰਡ ਦੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੇ ਉਨ੍ਹਾਂ ਦੀ ਖੇਤੀ ਕਾਨੂੰਨ ਨੂੰ ਲੈਕੇ ਪੂਰੀ ਹਿਮਾਇਤ ਕੀਤੀ ਹੈ, ਉਨ੍ਹਾਂ ਨੇ ਕਿਹਾ ਵਿਰੋਧੀ ਧਿਰ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਦੇਸ਼ ਨੂੰ ਗੁਮਰਾਹ ਕਰ ਰਹੇ ਨੇ। ਉਨ੍ਹਾਂ ਨੇ ਧਾਰਾ 370 ਤੇ CAA ਦੀ ਵੀ ਖਿਲਾਫ਼ਤ ਕੀਤੀ ਸੀ ਹੁਣ ਖੇਤੀ ਕਾਨੂੰਨ ਦੇ ਜ਼ਰੀਏ ਸਰਕਾਰ ਨੂੰ ਘੇਰ ਰਹੇ ਪਰ ਉਹ ਪਿੱਛੇ ਨਹੀਂ ਹਟਣਗੇ।

ਖੇਤੀਬਾੜੀ ਮੰਤਰੀ ਵੱਲੋਂ ਉਤਰਾਖੰਡ ਦੇ ਕਿਸਾਨ ਆਗੂਆਂ ਦੀ ਹਿਮਾਇਤ ਦੇ ਦਾਅਵੇ ਨੂੰ ਉਤਰਾਖੰਡ ਦੇ ਕਿਸਾਨ ਆਗੂਆਂ ਵੱਲੋਂ ਸਿੰਘੂ ਸਰਹੱਦ ‘ਤੇ ਪ੍ਰੈਸ ਕਾਨਫਰੰਸ ਕਰਕੇ ਖ਼ਾਰਜ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇੱਕ ਵਿਧਾਇਕ ਵੱਲੋਂ ਸਿਰਫ਼ ਸਿੱਖ ਕਿਸਾਨਾਂ ਨੂੰ ਨਾਲ ਜਾਣ ਲਈ ਕਿਹਾ,ਜਦੋਂ ਕੋਈ ਰਾਜ਼ੀ ਨਹੀਂ ਹੋਇਆ ਤਾਂ ਕੁੱਝ ਅਜਿਹੇ ਲੋਕਾਂ ਦੀ ਤਲਾਸ਼ ਕੀਤੀ ਗਈ ਜਿੰਨਾਂ ਦਾ ਖੇਤੀ ਕਾਨੂੰਨ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਸਿਰਫ਼ ਉਨ੍ਹਾਂ ਦੇ ਸਿਰ ‘ਤੇ ਪੱਗ ਸੀ ਇਸ ਤਰ੍ਹਾ ਉਨ੍ਹਾਂ ਦੀ ਮੁਲਾਕਾਤ ਦੇ ਜ਼ਰੀਏ ਸਰਕਾਰ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਧਰ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਡਕੈਟ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਨੇ 50 ਲੋਕਾਂ ਨੂੰ ਸਰਹੱਦ ‘ਤੇ ਜਾਣਬੁੱਝ ਬਿਠਾਇਆ ਫਿਰ ਉਨ੍ਹਾਂ ਤੋਂ ਸਾਜਿਸ਼ ਦੇ ਤਹਿਤ ਧਰਨਾ ਖ਼ਤਮ ਕਰਵਾ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਿਸਾਨ ਸਰਕਾਰ ਦੀ ਪੇਸ਼ਕਸ਼ ਤੋਂ ਰਾਜ਼ੀ ਹੋ ਗਏ। ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ 2 ਦਿਨ ਪਹਿਲਾਂ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਜਿੰਨਾਂ 2 ਆਗੂਆਂ ਦੇ ਨਾਲ ਮੀਟਿੰਗ ਕਰਕੇ ਖੇਤੀ ਕਾਨੂੰਨ ਨੂੰ ਹਿਮਾਇਤ ਕਰਨ ਦਾ ਦਾਅਵਾ ਕੀਤਾ ਹੈ ਉਨ੍ਹਾਂ ਨੂੰ 2 ਮਹੀਨੇ ਪਹਿਲਾਂ ਹੀ ਕਿਸਾਨ ਯੂਨੀਅਨਾਂ ਨੇ ਬਾਹਰ ਕੱਢ ਦਿੱਤਾ ਸੀ ਹੁਣ ਉਹ ਸਰਕਾਰ ਨਾਲ ਮਿਲਕੇ ਸਾਜਿਸ਼ ਰੱਚ ਰਹੇ ਹਨ।

  • 909
  •  
  •  
  •  
  •