ਵਿਦੇਸ਼ ਮੰਤਰੀ ਰਾਬ ਨੂੰ ਕਿਸਾਨਾਂ ਅਤੇ ਜੱਗੀ ਜੌਹਲ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਉਣ ਦੀ ਮੰਗ

ਲੰਡਨ: ਭਾਰਤ ਦੌਰੇ ‘ਤੇ ਗਏ ਯੂ.ਕੇ. ਦੇ ਵਿਦੇਸ਼ ਮੰਤਰੀ ਡੌਮਨਿਕ ਰਾਬ ਨੂੰ ਸਿੱਖ ਕੌਂਸਲ ਯੂ.ਕੇ. ਦੀ ਅਗਵਾਈ ‘ਚ 177 ਬਿ੍ਟਿਸ਼ ਸਿੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ, ਸਮਾਜ ਸੇਵੀ ਸੰਸਥਾਵਾਂ, ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਕ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਭਾਰਤ ਸਰਕਾਰ ਕੋਲ ਖੇਤੀਬਾੜੀ ਕਾਨੂੰਨਾਂ ਬਾਰੇ ਅਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਪੁਲਿਸ ਵਲੋਂ ਕੀਤੇ ਦੁਰਵਿਹਾਰ ਬਾਰੇ ਵਿਦੇਸ਼ੀ ਪੰਜਾਬੀਆਂ ਦੀ ਗੱਲ ਜ਼ਰੂਰ ਪਹੁੰਚਾਉਣ।

ਪੱਤਰ ‘ਚ ਕਿਹਾ ਕਿ ਡੌਮਨਿਕ ਰਾਬ ਨੂੰ ਇਸ ਮੌਕੇ ਸਕਾਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਵੀ ਭਾਰਤ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ¢ ਸੁਰਜੀਤ ਸਿੰਘ ਦੁਸਾਂਝ ਅਤੇ ਮਨਮਘਨ ਸਿੰਘ ਰੰਧਾਵਾ ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਉਕਤ ਪੱਤਰ ਯੂ.ਕੇ. ਦੇ ਗੁਰੂ ਘਰਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ ਲਿਖਿਆ ਗਿਆ ਹੈ |

  • 582
  •  
  •  
  •  
  •