ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋਅ ਬਾਈਡਨ ਤੇ ਹੈਰਿਸ ਨੂੰ ਕਿਸਾਨੀ ਮਸਲੇ ‘ਚ ਦਖ਼ਲ ਦੇਣ ਲਈ ਪੱਤਰ

ਸਮਾਜ ਸੇਵੀ ਸੰਸਥਾ ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਦੇ ਕਰਨੈਲ ਸਿੰਘ ਤੇ ਮਹਿੰਦਰ ਸਿੰਘ ਚੇੜਾ ਨੇ ਦੱਸਿਆ ਕਿ ਇਸ ਵੇਲੇ ਜਦੋਂ ਭਾਰਤ ਅੰਦਰ ਕਿਸਾਨ ਠੰਢੀਆਂ ਰਾਤਾਂ ‘ਚ ਆਪਣੇ ਹੱਕਾਂ ਲਈ ਅੰਦੋਲਨ ਕਰਨ ਲਈ ਮਜਬੂਰ ਹਨ ਤੇ ਦਿੱਲੀ ਦੀਆਂ ਬਰੂਹਾਂ ‘ਤੇ ਕੜਾਕੇ ਦੀ ਠੰਢ ‘ਚ ਲੱਖਾਂ ਦੀ ਗਿਣਤੀ ‘ਚ ਵਿਰੋਧ ਕਰ ਰਹੇ ਕਿਸਾਨਾਂ ਦਾ ਦਰਦ ਮੋਦੀ ਸਰਕਾਰ ਨਹੀਂ ਸੁਣ ਰਹੀ। ਇਕ ਤਰ੍ਹਾਂ ਨਾਲ ਇਹ ਮਨੁੱਖ ਅਧਿਕਾਰਾਂ ਦਾ ਵੀ ਘਾਣ ਹੈ।

ਦੁਨੀਆ ‘ਚ ਮਨੁੱਖੀ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਲਿਖੇ ਪੱਤਰ ‘ਚ ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਦੇ ਆਗੂਆਂ ਨੇ ਬੇਨਤੀ ਕੀਤੀ ਹੈ ਕਿ ਅਮਰੀਕਾ ਨੂੰ ਇਸ ਵੇਲੇ ਕਿਸਾਨ ਮਸਲੇ ‘ਚ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਤੋਂ ਛੁਟਕਾਰਾ ਪਾ ਸਕਣ। ਇਸ ਪੱਤਰ ‘ਤੇ ਦਸਤਖਤ ਕਰਨ ਵਾਲਿਆਂ ‘ਚ ਹਰਜਿੰਦਰ ਸਿੰਘ, ਮਨਮੋਹਨ ਸਿੰਘ, ਜੱਸੀ ਜਸਵੀਰ ਸਿੰਘ, ਰੇਸ਼ਮ ਸਿੰਘ, ਅਮਰੀਕ ਸਿੰਘ ਭੌਰਾ, ਓਾਕਾਰ ਮਾਨ, ਨੀਰਜ ਸੰਧੂ, ਜੋਗਾ ਸਿੰਘ ਤੇ ਜਸਵੀਰ ਸਿੰਘ ਦੇ ਨਾਂਅ ਸ਼ਾਮਿਲ ਹਨ |

  • 1.4K
  •  
  •  
  •  
  •