ਕਿਸਾਨ ਅੰਦੋਲਨ ’ਚ ਲੰਗਰ ਦੀ ਸੇਵਾ ਕਰਨ ਗਏ ਬਜ਼ੁਰਗ ਦੀ ਮੌਤ

ਦਿੱਲੀ ਦੇ ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਅੰਦੋਲਨ ’ਚ ਲੰਗਰ ਦੀ ਸੇਵਾ ਕਰਨ ਗਏ ਅਜਨਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਰਾਏਪੁਰ ਖੁਰਦ ਦੇ ਵਾਸੀ ਬਜ਼ੁਰਗ ਲਾਂਗਰੀ ਦੀ ਮੌਤ ਹੋ ਗਈ ਹੈ।

ਅਜਨਾਲਾ ਤਹਿਸੀਲ ਦੇ ਪਿੰਡ ਰਾਏਪੁਰ ਖੁਰਦ ਦੇ ਵਾਸੀ ਹਲਵਾਈ ਰਤਨ ਸਿੰਘ (83 ਸਾਲਾ), ਜੋ ਕਿ ਕਿਸਾਨੀ ਦਾ ਧੰਦਾ ਕਰਨ ਦੇ ਨਾਲ-ਨਾਲ ਹਲਵਾਈ ਵੀ ਸੀ।

ਉਹ ਦਿੱਲੀ ਦੇ ਸਿੰਘੂ ਬਾਰਡਰ ’ਤੇ ਕੇਂਦਰੀ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਉਣ ਲਈ ਚੱਲ ਰਹੇ ਸੰਘਰਸ਼ ’ਚ ਸ਼ਾਮਲ ਕਿਸਾਨਾਂ ਤੇ ਮਜ਼ਦੂਰਾਂ ਲਈ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਣਾ ਸਾਹਿਬ ਰੋਪਡ਼ ਦੇ ਮੁੱਖ ਸੇਵਾਦਾਰ ਬਾਬਾ ਖੁਸ਼ਹਾਲ ਸਿੰਘ ਤੇ ਬਾਬਾ ਅਵਤਾਰ ਸਿੰਘ ਦੀ ਅਗਵਾਈ ’ਚ ਕਰੀਬ 15-16 ਦਿਨਾਂ ਤੋਂ ਲੰਗਰ ਬਣਾਉਣ ਦੀਆਂ ਸੇਵਾਵਾਂ ਨਿਭਾਅ ਰਹੇ ਸਨ। ਪਰ ਅਚਾਨਕ ਰਤਨ ਸਿੰਘ ਦੀ ਸਿਹਤ ਖ਼ਰਾਬ ਹੋ ਜਾਣ ਉਪਰੰਤ ਉਨ੍ਹਾਂ ਨੂੰ ਦਿੱਲੀ ਤੋਂ ਵਾਪਸ ਘਰ ਭੇਜ ਦਿੱਤੇ ਜਾਣ ਪਿੱਛੋਂ ਅਜਨਾਲਾ ਦੇ ਇਕ ਹਸਪਤਾਲ ਵਿਖੇ ਦਾਖਿਲ ਕਰਵਾਏ ਜਾਣ ’ਤੇ ਚੱਲ ਰਹੇ ਇਲਾਜ ਦੌਰਾਨ ਹੀ ਉਨ੍ਹਾਂ ਦੀ ਮੌਤ ਹੋ ਗਈ।

  • 217
  •  
  •  
  •  
  •