ਸੱਠ ਕੈਨੇਡੀਅਨ ਜਥੇਬੰਦੀਆਂ ਵੱਲੋਂ ਭਾਰਤ ਵਿਚ ਚੱਲ ਰਹੇ ਕਿਸਾਨ ਮੋਰਚੇ ਨੂੰ ਸਮਰਥਨ

ਕੈਨੇਡਾ ਦੇ ਸਾਹਿਤਕਾਰਾਂ, ਕਲਾਕਾਰਾਂ, ਰੰਗਕਰਮੀਆਂ, ਖਿਡਾਰੀਆਂ, ਨਸਲਵਾਦ-ਵਿਰੋਧੀ ਕਾਰਕੁੰਨਾਂ, ਤਰਕਸ਼ੀਲਾਂ, ਮਜ਼ਦੂਰਾਂ, ਸਮਾਜ-ਸੇਵੀਆਂ ਅਤੇ ਔਰਤਾਂ ਦੀਆਂ ਸੱਠ ਜਥੇਬੰਦੀਆਂ ਵੱਲੋਂ ਅੱਜ ਪ੍ਰੈੱਸ ਦੇ ਨਾਮ ਇਹ ਸਾਂਝਾ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਗਿਆ ਹੈ।

ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਦੂਜੀ ਸੰਸਾਰ ਜੰਗ ਸਮੇਂ ‘ਦਿੱਲੀ ਚੱਲੋ’ ਦੇ ਨਾਅਰੇ ਦੀ ਸਪਿਰਟ ਨੂੰ ਸੁਰਜੀਤ ਕਰਦਿਆਂ, ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਵੱਲੋਂ, ਤਿੰਨ ਕਿਸਾਨ ਵਿਰੋਧੀ ਬਿਲਾਂ ਦੇ ਖ਼ਿਲਾਫ਼ ਜੱਦੋ-ਜਹਿਦ ਨੂੰ ਸਿਖਰਲਾ ਮੋੜ ਦਿੰਦਿਆਂ, 25 ਨਵੰਬਰ 2020 ਨੂੰ ‘ਦਿੱਲੀ ਚੱਲੋ’ ਦਾ ਐਲਾਨ ਕੀਤਾ ਗਿਆ ਸੀ।ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਦੀ ਅਗਵਾਈ ਹੇਠ, ਲੱਖਾਂ ਦੀ ਤਾਦਾਦ ਵਿੱਚ ਨੌਜਵਾਨਾਂ, ਬਜ਼ੁਰਗਾਂ, ਔਰਤਾਂ ਦੇ ਕਾਫ਼ਲੇ 25 ਨਵੰਬਰ ਤੋਂ ਦਿੱਲੀ ਪਹੁੰਚਣੇ ਸ਼ੁਰੂ ਹੋ ਗਏ ਹਨ। ਪੰਜਾਬ ਦੇ ਕਿਸਾਨਾਂ ਦੇ ਇਹਨਾਂ ਕਾਫ਼ਲਿਆਂ ਨੂੰ ਹੁਣ ਤੱਕ ਹਰਿਆਣਾ, ਉੱਤਰ ਪ੍ਰਦੇਸ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ, ਉੜੀਸਾ, ਮਹਾਂਰਾਸ਼ਟਰ, ਕੇਰਲਾ, ਨਾਗਾਲੈਂਡ, ਕਰਨਾਟਕ, ਗੁਜਰਾਤ, ਝਾਰਖੰਡ ਅਤੇ ਉੱਤਰਾਖੰਡ ਦੀਆਂ ਅਨੇਕਾਂ ਕਿਸਾਨ ਜੱਥੇਬੰਦੀਆਂ ਦੀ ਗਹਿਗੱਡਵੀਂ ਸ਼ਮੂਲੀਅਤ ਹਾਸਲ ਹੋ ਚੁੱਕੀ ਹੈ।

ਇਸ ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੀ ਨੌਜਵਾਨੀ ਨੇ ਇਹ ਦਰਸਾ ਦਿੱਤਾ ਹੈ ਕਿ ਉਹਨਾਂ ਵਿੱਚ ਗ਼ਦਰ ਲਹਿਰ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਰਾਜਗੁਰੂ-ਸੁਖਦੇਵ, ਸ਼ਹੀਦ ਊਧਮ ਸਿੰਘ ਸੁਨਾਮ ਉਰਫ਼ ਮੁਹੰਮਦ ਸਿੰਘ ਆਜ਼ਾਦ ਦੀ ਸਪਿਰਟ ਜਿਊਂਦੀ ਜਾਗਦੀ ਹੈ। ਭਾਰਤ ਦੇ ਕੋਨੇ ਕੋਨੇ ਵਿੱਚੋਂ ਗੂੰਜਣ ਲੱਗੇ ‘ਕਿਸਾਨ-ਮਜ਼ਦੂਰ ਏਕਤਾ: ਜ਼ਿੰਦਾਬਾਦ’ ਦੇ ਨਾਹਰਿਆਂ ਵਿੱਚੋਂ ਪੂਰੇ ਦੇ ਪੂਰੇ ਭਾਰਤ ਦੀ ਜਗਦੀ ਤੇ ਮਘਦੀ ਸ਼ਮੂਲੀਅਤ ਨਜ਼ਰ ਆ ਰਹੀ ਹੈ। ਭਾਰਤੀ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਭਰਵੀਂ ਸ਼ਮੂਲੀਅਤ ‘ਖੇਤਾਂ ਦੇ ਪੁੱਤ’ ਕਿਸਾਨਾਂ ਨੂੰ ‘ਧਰਤੀ ਮਾਂ’ ਵਾਂਗ ਅਸ਼ੀਰਵਾਦ ਦੇ ਰਹੀ ਹੈ। ਇਸ ਸਾਂਝੇ ਬਿਆਨ ਵਿਚ ਜਥੇਬੰਦੀਆਂ ਵੱਲੋਂ ਜਿੱਥੇ ਕਿਸਾਨਾਂ ਦੀ ਸ਼ਲਾਘਾ ਕੀਤੀ ਗਈ ਹੈ, ਉੱਥੇ ਹੀ ਭਾਰਤ ਸਰਕਾਰ ਵੱਲੋਂ ਕਿਸਾਨਾਂ ‘ਤੇ ਕੀਤੇ ਜ਼ਬਰ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ।

ਇਸ ਸਾਂਝੇ ਬਿਆਨ ਨੂੰ ਜਾਰੀ ਕਰਨ ਵਾਲੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਦੇ ਨਾਮ:

 1. ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ 2. ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਵਿਚਾਰ ਮੰਚ, ਸਰ੍ਹੀ
 2. ਵਤਨੋਂ ਦੂਰ ਆਰਟ ਫਾਊਂਡੇਸ਼ਨ, ਸਰ੍ਹੀ 4. ਸ਼ਬਦ-ਲੋਕ, ਸਰ੍ਹੀ
 3. ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ, ਸਰ੍ਹੀ 6. ਤਰਕਸ਼ੀਲ ਸੱਭਿਆਚਾਰਕ ਸੁਸਾਇਟੀ ਆਫ਼ ਕੈਨੇਡਾ
 4. ਗਲੋਬਲ ਪੰਜਾਬ ਫਾਊਂਡੇਸ਼ਨ, ਵੈਨਕੂਵਰ ਚੈਪਟਰ 8. ਈਸਟ ਇੰਡੀਅਨ ਡੀਫੈਂਸ ਕਮੇਟੀ
 5. ਪੰਜਾਬ ਸਪੋਰਟਸ ਕਲੱਬ, ਕੈਮਲੂਪਸ 10. ਕੈਮਲੂਪਸ ਫਰੈਂਡਜ਼ ਕਲੱਬ, ਕੈਮਲੂਪਸ
 6. ਇੰਡੀਆ ਕਿਸਾਨ:ਇਕ, ਕੈਮਲੂਪਸ 12. ਪ੍ਰੋਗਰੈਸਿਵ ਆਰਟਸ ਕਲੱਬ, ਸਰ੍ਹੀ
 7. ਵਤਨ (ਔਨਲਾਈਨ ਪੰਜਾਬੀ ਮੈਗਜ਼ੀਨ) 14. ਵੈਨਕੂਵਰ ਵਿਚਾਰ ਮੰਚ
 8. ਦਿਸ਼ਾ (ਕੈਨੇਡੀਅਨ ਪੰਜਾਬੀ ਔਰਤਾਂ ਦੀ ਜੱਥੇਬੰਦੀ), ਟੋਰਾਂਟੋ 16. ਦ ਲਿਟ੍ਰੇਰੀ ਰਿਫ਼ਲੈਕਸ਼ਨਜ਼, ਟੋਰਾਂਟੋ
 9. ਮਮਤਾ ਫਾਊਂਡੇਸ਼ਨ ਆਫ਼ ਕੈਨੇਡਾ, ਸਰ੍ਹੀ 18. ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ
 10. ਸਿੱਖ ਵਿਰਸਾ ਇੰਟਰਨੈਸ਼ਨਲ (ਮਾਸਿਕ), ਕੈਲਗਰੀ 20. ਕੈਲਗਰੀ ਬੱਸ ਅਪਰੇਟਰਜ਼ ਸੁਸਾਇਟੀ, ਕੈਲਗਰੀ
 11. ਅਰਪਨ ਲਿਖਾਰੀ ਸਭਾ, ਕੈਲਗਰੀ 22. ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਆਫ਼ ਬੀ ਸੀ, ਐਬਟਸਫੋਰਡ
 12. ਪ੍ਰੋਗਰੈਸਿਵ ਆਰਟਸ ਐਸੋਸੀਏਸ਼ਨ ਆਫ਼ ਅਲਬਰਟਾ, ਐਡਮੰਟਨ 24. ਮੇਪਲ ਲੀਫ਼ ਰਾਈਟਰਜ਼ ਫਾਊਂਡੇਸ਼ਨ ਆਫ਼ ਐਡਮੰਟਨ
 13. ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ਼ ਐਡਮੰਟਨ 26. ਪੰਜਾਬੀ ਹੈਰੀਟੇਜ਼ ਥੀਏਟਰ ਸੁਸਾਇਟੀ ਆਫ਼ ਅਲਬਰਟਾ, ਐਡਮੰਟਨ
 14. ਪੰਜਾਬੀ ਕਲਚਰਲ ਐਸੋਸੀਏਸ਼ਨ, ਐਡਮੰਟਨ 28. ਕਹਾਣੀ ਵਿਚਾਰ ਮੰਚ, ਟੋਰਾਂਟੋ
 15. ਪੰਜਾਬੀ ਕਲਮਾਂ ਦਾ ਕਾਫ਼ਲਾ, ਟੋਰਾਂਟੋ 30. ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ਼ ਉਂਟਾਰੀਓ, ਟੋਰਾਂਟੋ
 16. ਕੈਨੇਡੀਅਨ ਪੰਜਾਬੀ ਸਾਹਿਤ ਸਭਾ, ਟੋਰਾਂਟੋ 32. ਰੇਡੀਓ ਧਮਾਲ, ਵਿਨੀਪੈੱਗ
 17. ਗੁਰਸ਼ਰਨ ਸਿੰਘ ਮੈਮੋਰੀਅਲ ਲੈਕਚਰ ਕਮੇਟੀ, ਵੈਨਕੂਵਰ 34. ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ
 18. ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ), ਸਰ੍ਹੀ 36. ਇੰਡੋ-ਕੈਨੇਡੀਅਨ ਪ੍ਰੋਗਰੈਸਿਵ ਮੰਚ, ਐਬਟਸਫੋਰਡ
 19. ਪੰਜਾਬੀ ਸਾਹਿਤ ਸਭਾ ਅਤੇ ਕਲਚਰਲ ਸੁਸਾਇਟੀ ਆਫ਼ ਕੈਲਗਰੀ 38. ਪੰਜਾਬੀ ਲਿਖਾਰੀ ਸਭਾ, ਕੈਲਗਰੀ
 20. ਪੰਜਾਬੀ ਸ਼ਬਦ-ਸਾਂਝ, ਕੈਲਗਰੀ 40. ਨੌਰਥ ਕੈਲਗਰੀ ਕਲਚਰਲ ਐਸੋਸੀਏਸ਼ਨ, ਕੈਲਗਰੀ
 21. ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ, ਕੈਲਗਰੀ 42. ਪੰਜਾਬੀ ਅਖ਼ਬਾਰ, ਕੈਲਗਰੀ
 22. ਪ੍ਰੋਗਰੈਸਿਵ ਕਲਾ ਮੰਚ, ਕੈਲਗਰੀ 44. ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਸਭਾ, ਵਿਨੀਪੈੱਗ
 23. ਡੈਮੋਕਰੇਸੀ, ਇਕੁਆਲਿਟੀ ਐਂਡ ਸੈਕੁਲਰਿਜਮ ਇਨ ਸਾਉਥ ਏਸ਼ੀਆ, ਵਿਨੀਪੈੱਗ 46. ਸਾਹਿਤ ਵਿਚਾਰ ਮੰਚ, ਵਿਨੀਪੈੱਗ
 24. ਨਵ-ਸਵੇਰ (ਮਾਸਿਕ), ਵਿਨੀਪੈੱਗ 48. ਵਾਇਸ ਆਫ਼ ਇੰਡੀਆ ਮੀਡੀਆ ਗਰੁੱਪ, ਵਿਨੀਪੈੱਗ
 25. ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰਨੈਸ਼ਨਲ, ਸਰ੍ਹੀ 50. ਰੇਡੀਓ ਆਵਾਜ਼, ਵਿਨੀਪੈੱਗ
 26. ਸਰੋਕਾਰਾਂ ਦੀ ਆਵਾਜ਼ (ਮਾਸਿਕ), ਟੋਰਾਂਟੋ 52. ਪੀਪਲਜ਼’ ਅਲਟਰਨੇਟ ਮੀਡੀਆ, ਕੈਨੇਡਾ
 27. ਕਲਮੀ ਪ੍ਰਵਾਜ਼ ਮੰਚ, ਸਰ੍ਹੀ 54. ਪ੍ਰੋਗਰੈਸਿਵ ਨਾਰੀ ਕਲਚਰਲ ਐਸੋਸੀਏਸ਼ਨ, ਸਰ੍ਹੀ
 28. ਕੈਲਗਰੀ ਸਕੂਲ ਆਫ਼ ਡਰਾਮਾ ਐਂਡ ਆਰਟਸ, ਕੈਲਗਰੀ 56. ਇੰਡੋ-ਕੈਨੇਡੀਅਨ ਕਮਿਓਨਿਟੀ ਐਸੋਸੀਏਸ਼ਨ, ਕੈਲਗਰੀ
  57. ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ, ਟੋਰਾਂਟੋ 58. ਨੌਰਥ ਐਮੈਰਿਕਨ ਤਰਕਸ਼ੀਲ ਸੁਸਾਇਟੀ ਉਂਟਾਰੀਓ, ਬਰੈਂਪਟਨ
 29. ਇੰਡੋ-ਕੈਨੇਡੀਅਨ ਐਸੋਸੀਏਸ਼ਨ ਆਫ਼ ਇੰਮੀਗਰੈਂਟ ਸੀਨੀਅਰਜ਼, ਕੈਲਗਰੀ 60. ਕੈਨੇਡੀਅਨ ਐਸੋਸੀਏਸ਼ਨ ਫ਼ਾਰ ਹਿਉਮਨ ਰਾਈਟਸ, ਸਰ੍ਹੀ


 • 172
 •  
 •  
 •  
 •