ਇੰਗਲੈਂਡ ਦੀ ਮਹਾਰਾਣੀ ਵੱਲੋਂ ਸਿੱਖ ਨੌਜਵਾਨ ਦਾ ਸਨਮਾਨ

ਬਰਤਾਨੀਆ ਵੱਲੋਂ ਨਵੇਂ ਸਾਲ ਮੌਕੇ ਸਨਮਾਨੀਆਂ ਜਾਣ ਵਾਲੀਆਂ ਸ਼ਖਸੀਅਤਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ 1239 ਲੋਕਾਂ ਦੇ ਨਾਂਅ ਹਨ ਜਿਨ੍ਹਾਂ ਨੇ ਆਪੋ-ਆਪਣੇ ਖੇਤਰ ਵਿੱਚ ਅਸਾਧਾਰਨ ਯੋਗਦਾਨ ਪਾਇਆ ਹੈ।

ਇਸੇ ਤਹਿਤ ਸਕਾਟਲੈਂਡ ਦੀ ਸਮਾਜ ਸੇਵੀ ਸੰਸਥਾ ਸਿੱਖ ਫੂਡ ਬੈਂਕ ਦੇ ਸੰਸਥਾਪਕ ਚਰਨਦੀਪ ਸਿੰਘ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਸੰਸਥਾ ਵਲੋਂ ਸਕਾਟਲੈਂਡ ਦੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਖੁਆਉਣ ਦੀ ਸੇਵਾ ਲਈ ਮਹਾਰਾਣੀ ਐਲਿਜਾਬੈੱਥ ਨੇ ਨਵੇਂ ਸਾਲ ਦੇ ਦਿਨ ‘ਤੇ ‘ਬੀ.ਈ.ਐੱਮ.(ਬਿ੍ਟਿਸ਼ ਅੰਪਾਇਰ ਮੈਡਲ) ਦੇ ਖਿਤਾਬ ਨਾਲ ਨਿਵਾਜਿਆ ਹੈ।

ਚਰਨਦੀਪ ਸਿੰਘ ਪਿਛਲੇ ਇਕ ਦਹਾਕੇ ਤੋਂ ਗਲਾਸਗੋ ਗੁਰਦੁਆਰਾ ਸਾਹਿਬ ਵਿਚ ਵੀ ਜਨਰਲ ਸਕੱਤਰ ਵਜੋਂ ਸੇਵਾਵਾਂ ਨਿਭਾ ਰਿਹਾ ਹੈ ਅਤੇ ਸਕਾਟਲੈਂਡ ‘ਚ ਸਿੱਖਾਂ ਦੀ ਰਾਸ਼ਟਰੀ ਸੰਸਥਾ ਦੇ ਕਾਰਜਕਾਰੀ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾ ਰਿਹਾ ਹੈ। ਚਰਨਦੀਪ ਸਿੰਘ ਦਾ ਇਹ ਸਨਮਾਨ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ।

  • 154
  •  
  •  
  •  
  •