ਕਿਸਾਨ ਆਗੂ ਸ੍ਰੀ ਯਾਦਵ ਸ੍ਰੀ ਬੋਸ ਦੇ ਇਤਿਹਾਸ ਦੀ ਜਾਣਕਾਰੀ ਜ਼ਰੂਰ ਪ੍ਰਾਪਤ ਕਰ ਲੈਣ : ਮਾਨ

“ਸ੍ਰੀ ਯਾਦਵ ਕਿਸਾਨ ਆਗੂ ਵੱਲੋਂ ਅੱਜ ਦੇ ਅਖਬਾਰਾਂ ਵਿਚ ਇਹ ਬਿਆਨ ਆਇਆ ਹੈ ਕਿ ਕਿਸਾਨ 23 ਜਨਵਰੀ ਨੂੰ ਬਤੌਰ ਸ੍ਰੀ ਸੁਭਾਸ ਚੰਦਰ ਬੋਸ ਦੀ ਜਨਮ ਸਤਾਬਦੀ ਨੂੰ ਮੁੱਖ ਰੱਖਕੇ ‘ਚੇਤਨਾ ਦਿਵਸ’ ਮਨਾਉਣਗੇ । ਇਨ੍ਹਾਂ ਕਿਸਾਨ ਆਗੂਆਂ ਨੂੰ ਇਹ ਜਾਣਕਾਰੀ ਦੇਣਾ ਅਸੀਂ ਆਪਣਾ ਫਰਜ ਸਮਝਦੇ ਹਾਂ ਕਿ ਜੋ ਅੰਗਰੇਜਾਂ ਸਮੇਂ ਅੰਡੇਮਾਨ ਜੇਲ੍ਹਾਂ ਕਾਲੇਪਾਣੀ ਦੀਆਂ ਬਣਾਈਆ ਗਈਆ ਸਨ । ਜਿਨ੍ਹਾਂ ਵਿਚ ਸਾਡੇ ਗਦਰੀ ਬਾਬੇ ਅਤੇ ਬੱਬਰ ਸਿੱਖ ਵੀ ਕੈਦ ਸਨ । ਇਨ੍ਹਾਂ ਨੂੰ ਵੀ ਇਨ੍ਹਾਂ ਜੇਲ੍ਹਾਂ ਵਿਚ ਅੰਗਰੇਜ਼ਾਂ ਨੇ ਸਖਤ ਸਜਾਵਾਂ ਅਧੀਨ ਕੈਦ ਕੀਤਾ ਹੋਇਆ ਸੀ। ਲੇਕਿਨ ਜਦੋਂ ਸ੍ਰੀ ਸੁਭਾਸ ਚੰਦਰ ਬੋਸ ਇੰਡੀਆ ਨੂੰ ਛੱਡਕੇ ਅਫਗਾਨੀਸਤਾਨ ਰਾਹੀ ਸਾਡੇ ਉਸ ਸਮੇਂ ਦੇ ਸਿੱਖ ਆਗੂ ਮਾਸਟਰ ਤਾਰਾ ਸਿੰਘ ਦੀ ਮਦਦ ਨਾਲ ਜਰਮਨ ਗਏ ਸਨ । ਉਹ ਉਥੇ ਜਰਮਨ ਦੇ ਤਾਨਾਸ਼ਾਹ ਹਿਟਲਰ ਨੂੰ ਮਿਲੇ ਅਤੇ ਉਥੇ ਰਹੇ। ਇਸ ਉਪਰੰਤ ਸ੍ਰੀ ਬੋਸ ਤਾਨਾਸ਼ਾਹ ਮੋਸੋਲੀਨੀ ਨੂੰ ਵੀ ਮਿਲੇ । ਉਸ ਤੋਂ ਬਾਅਦ ਸ੍ਰੀ ਬੋਸ ਜਪਾਨ ਗਏ ਅਤੇ ਉਥੋਂ ਦੇ ਉਸ ਸਮੇਂ ਦੇ ਤਾਨਾਸ਼ਾਹ ਤੋਜੋ ਕੋਲ ਵੀ ਰਹੇ ਅਤੇ ਉਸਨੂੰ ਮਿਲੇ । ਅਸੀਂ ਜਨਤਾ ਦੀ ਕਚਹਿਰੀ ਵਿਚ ਇਹ ਪੁੱਛਣਾ ਚਾਹਵਾਂਗੇ ਕਿ ਜੋ ਆਈ.ਐਨ.ਏ. (ਆਜ਼ਾਦ ਹਿੰਦ ਫ਼ੌਜ) ਅੰਗਰੇਜ਼ਾਂ ਦੇ ਜ਼ਬਰ-ਜੁਲਮਾਂ ਵਿਰੁੱਧ ਅਤੇ ਆਜ਼ਾਦ ਹੋਣ ਲਈ ਬਣਾਈ ਗਈ ਸੀ, ਉਸਦੇ ਮੁੱਖੀ ਸ੍ਰੀ ਬੋਸ ਦਾ ਉਪਰੋਕਤ ਡਿਕਟੇਟਰੀ ਸੋਚ ਅਤੇ ਜ਼ਬਰ-ਜੁਲਮ ਕਰਨ ਵਾਲੇ ਹੁਕਮਰਾਨਾਂ ਨਾਲ ਕੀ ਸੰਬੰਧ ਸੀ? ਉਨ੍ਹਾਂ ਨੂੰ ਉਹ ਕਿਉ ਮਿਲੇ ਅਤੇ ਮਿਲਕੇ ਸ੍ਰੀ ਬੋਸ ਨੇ ਕੀ ਕੀਤਾ ? ਇਥੇ ਇਹ ਵੀ ਯਾਦ ਦਿਵਾਉਣਾ ਜ਼ਰੂਰੀ ਹੈ ਕਿ ਜੋ ਗਦਰੀ ਬਾਬੇ ਅਤੇ ਬੱਬਰ ਸਿੱਖ ਅੰਗਰੇਜ਼ਾਂ ਨੇ ਉਪਰੋਕਤ ਕਾਲੇਪਾਣੀ ਦੀਆਂ ਸਜਾਵਾਂ ਅਧੀਨ ਅੰਡੇਮਾਨ ਦੇ ਕਾਲੇਪਾਣੀ ਦੀਆਂ ਜੇਲ੍ਹਾਂ ਅਤੇ ਕਾਮਾਗਾਟਾਮਾਰੂ ਦੇ ਜਹਾਜ ਵਿਚ ਸਨ, ਉਹ ਸਭ ਸ੍ਰੀ ਬੋਸ ਦੇ ਸਾਥੀ ਸਨ । ਸ੍ਰੀ ਬੋਸ ਅਤੇ ਜਪਾਨੀ ਇਕੱਠੇ ਅੰਗਰੇਜ਼ਾ ਦੇ ਖਿਲਾਫ਼ ਲੜ੍ਹ ਰਹੇ ਸਨ । ਕਿਉਂਕਿ ਜਪਾਨ ਨੇ ਅੰਡੇਮਾਨ ਕਾਲੇਪਾਣੀ ਦੀਆਂ ਜੇਲ੍ਹਾਂ ਉਤੇ ਦੂਜੀ ਸੰਸਾਰ ਜੰਗ ਵਿਚ ਕਬਜਾ ਕਰ ਲਿਆ ਸੀ । ਜਦੋਂਕਿ ਸ੍ਰੀ ਬੋਸ ਦੇ ਜਪਾਨੀਆ ਨਾਲ ਚੰਗੇ ਸੰਬੰਧ ਵੀ ਸਨ ਅਤੇ ਉਥੇ ਰਹੇ ਵੀ ਸਨ । ਫਿਰ ਸ੍ਰੀ ਬੋਸ ਨੇ ਆਪਣੇ ਜੰਗਜੂ, ਬਹਾਦਰ ਤੇ ਕੁਰਬਾਨੀਆ ਕਰਨ ਵਾਲੇ ਉਪਰੋਕਤ ਸਾਥੀਆ ਨੂੰ ਅੰਗਰੇਜ਼ਾਂ ਦੀ ਇਸ ਕੈਦ ਵਿਚੋਂ ਰਿਹਾਅ ਕਿਉਂ ਨਹੀਂ ਕਰਵਾਇਆ ? ਇਸ ਪਿੱਛੇ ਕੀ ਰਾਜ ਸੀ ?”ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨ ਆਗੂ ਸ੍ਰੀ ਯਾਦਵ ਵਿਕਾਸ ਜੋ ਸ੍ਰੀ ਬੋਸ ਦੀ ਜਨਮ ਸਤਾਬਦੀ ਮਨਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਸ੍ਰੀ ਬੋਸ ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰਨ ਦੀ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਉਹ ਬੇਸ਼ੱਕ ਅਜਿਹੀਆ ਜਨਮ ਸਤਾਬਦੀਆ ਮਨਾਉਣ ਪਰ ਉਸ ਤੋਂ ਪਹਿਲੇ ਉਨ੍ਹਾਂ ਸੰਬੰਧੀ ਤੇ ਉਨ੍ਹਾਂ ਦੇ ਜੀਵਨ ਸੰਬੰਧੀ ਜਾਣਕਾਰੀ ਪ੍ਰਾਪਤ ਕਰ ਲੈਣਾ ਬਿਹਤਰ ਹੋਵੇਗਾ । ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸੇ ਸੰਬੰਧ ਵਿਚ ਕੁਝ ਸਮਾਂ ਪਹਿਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਸ੍ਰੀ ਬੋਸ ਸੰਬੰਧੀ ਕੋਈ ਦਿਨ ਮਨਾਉਣਾ ਚਾਹੁੰਦੇ ਸਨ, ਅਸੀਂ ਉਨ੍ਹਾਂ ਨੂੰ ਵੀ ਆਪਣੇ ਖਦਸਿਆ ਬਾਰੇ ਪੱਤਰ ਲਿਖਿਆ ਸੀ । ਉਨ੍ਹਾਂ ਨੇ ਸਾਨੂੰ ਕੋਈ ਜੁਆਬ ਨਹੀਂ ਦਿੱਤਾ । ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਸ੍ਰੀ ਬੋਸ ਸੰਬੰਧੀ ਕੋਈ ਨਾ ਕੋਈ ਸੱਕੀ ਗੱਲ ਜ਼ਰੂਰ ਹੈ । ਫਿਰ ਜਦੋਂ ਸ੍ਰੀ ਬੋਸ ਦੇ ਕਿਰਦਾਰ ਦਾ ਜਰਮਨ, ਜਪਾਨ ਵਿਚ ਰਹਿੰਦੇ ਹੋਏ ਸੱਕੀ ਰਿਹਾ ਹੋਵੇ ਅਤੇ ਜਿਸਨੇ ਆਪਣੇ ਸਾਥੀਆ ਨੂੰ ਹੁਕਮਰਾਨਾਂ ਤੋਂ ਰਿਹਾਅ ਕਰਵਾਉਣ ਦੀ ਸਮਰੱਥਾ ਰੱਖਦੇ ਹੋਏ ਵੀ ਰਿਹਾਅ ਨਾ ਕਰਵਾਇਆ ਹੋਵੇ, ਫਿਰ ਉਨ੍ਹਾਂ ਦੇ ਕਿਰਦਾਰ ਬਾਰੇ ਕੁਝ ਨਾ ਕੁਝ ਹੁਕਮਰਾਨਾਂ ਵੱਲੋਂ ਜ਼ਰੂਰ ਛਪਵਾਇਆ ਜਾ ਰਿਹਾ ਹੈ ਜੋ ਇਥੋ ਦੇ ਨਿਵਾਸੀਆ ਨੂੰ ਜਾਣਕਾਰੀ ਦੇਣੀ ਬਣਦੀ ਹੈ । ਇਸੇ ਸੰਬੰਧ ਵਿਚ ਗ੍ਰਹਿ ਵਜ਼ੀਰ ਇੰਡੀਆ ਸ੍ਰੀ ਅਮਿਤ ਸ਼ਾਹ ਵੀ ਜਨਮ ਸਤਾਬਦੀ ਮਨਾਉਣ ਦੀ ਗੱਲ ਕਰ ਰਹੇ ਸਨ । ਅਸੀਂ ਦੋਵਾਂ ਨੂੰ ਪੱਤਰ ਲਿਖਕੇ ਜਾਣਕਾਰੀ ਮੰਗੀ ਸੀ ਪਰ ਨਾ ਹੀ ਰਾਣਾ ਕੇ.ਪੀ. ਸਿੰਘ ਅਤੇ ਨਾ ਹੀ ਸ੍ਰੀ ਅਮਿਤ ਸਾਹ ਨੇ ਸਾਨੂੰ ਲਿਖੇ ਗਏ ਪੱਤਰਾਂ ਦੇ ਜੁਆਬ ਦਿੱਤੇ । ਜੋ ਦਾਲ ਵਿਚ ਕੁਝ ਨਾ ਕੁਝ ਕਾਲਾ ਹੋਣ ਨੂੰ ਪ੍ਰਤੱਖ ਕਰਦਾ ਹੈ । ਇਸ ਲਈ ਅਜਿਹਾ ਕੋਈ ਦਿਨ ਮਨਾਉਣ ਤੋਂ ਪਹਿਲੇ ਸੱਚਾਈ ਤੋਂ ਜੇਕਰ ਜਾਣਕਾਰੀ ਪ੍ਰਾਪਤ ਕਰ ਲਈ ਜਾਵੇ ਅਤੇ ਸਮੁੱਚੇ ਮੁਲਕ ਨਿਵਾਸੀਆ ਨੂੰ ਵੀ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਇਸ ਨਾਲ ਉੱਠ ਰਹੇ ਖਦਸੇ ਵੀ ਦੂਰ ਹੋ ਜਾਣਗੇ ਅਤੇ ਫਿਰ ਉਹ ਅਜਿਹਾ ਦਿਨ ਮਨਾਉਣ ਲਈ ਬਿਨ੍ਹਾਂ ਕਿਸੇ ਕਿੰਤੂ-ਪ੍ਰੰਤੂ ਦੇ ਆਜ਼ਾਦ ਵੀ ਹੋਣਗੇ ।ਵੱਲੋਂ: ਸਿਮਰਨਜੀਤ ਸਿੰਘ ਮਾਨ,ਪ੍ਰਧਾਨ,ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।

ਵੱਲ: ਸ੍ਰੀ ਅਮਿਤ ਸ਼ਾਹ,ਗ੍ਰਹਿ ਵਜ਼ੀਰ, ਇੰਡੀਆਨਵੀ ਦਿੱਲੀ।

  • 546
  •  
  •  
  •  
  •