ਯੂਐਨ ਦੇ ਮੁੱਖ ਦਫਤਰ ਰੋਮ ਵਿਖੇ ਹੋਵੇਗੀ ਪਹਿਲੀ ਕੌਮਾਂਤਰੀ ਕਿਸਾਨ ਰੈਲੀ

ਰੋਮ: ਯੂ,ਐਨ ਦੇ ਫੂਡ ਐਂਡ ਐਗਰੀਕਲਚਰ ਦੇ ਮੁੱਖ ਦਫਤਰ ਰੋਮ ਵਿਖੇ ਭਾਰਤ ਦੇ ਕਿਸਾਨਾਂ ਦੇ ਹੱਕ ਅਤੇ ਇਨਸਾਫ ਲਈ ਦੁਨੀਆਂ ਭਰ ਦੀ ਪਹਿਲੀ ਕਿਸਾਨ ਰੈਲੀ ਕੀਤੀ ਜਾ ਰਹੀ ਹੈ ਜਿਸ ਵਿੱਚ ਯੂਰਪ ਭਰ ਤੋਂ ਲੋਕ ਸਾਮਿਲ ਹੋਣਗੇ। ਇਸ ਇਕੱਠ ਨੂੰ ਪਹਿਲੀ ਰੈਲੀ ਇਸ ਕਰਕੇ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਰੈਲੀ ਨੂੰ ਕਰਵਾਉਣ ਵਾਲੇ ਪ੍ਰਬੰਧਕ ਯੂ,ਐਨ ਦੇ ਫੂਡ ਐਂਡ ਐਗਰੀਕਲਚਰ ਦੇ ਮੁੱਖ ਦਫਤਰ ਦੇ ਅਧਿਕਾਰੀਆਂ ਨਾਲ ਟੇਬਲ ਟਾਕ ਕਰਨਗੇ। ਜੋ ਭਾਰਤ ਦੀ ਕੇਂਦਰ ਸਰਕਾਰ ਵਲੋ ਕਿਸਾਨ ਅਤੇ ਮਜ਼ਦੂਰਾਂ ਨੂੰ ਤਬਾਹ ਕਰਨ ਲਈ ਬਣਾਏ ਕਾਨੂੰਨਾਂ ਬਾਰੇ ਜਾਣਕਾਰੀ ਦੇਣਗੇ।

ਇਸ ਵਿਚ ਯੂਰਪ ਭਰ ਬਹੁਤ ਦੇ ਬੁੱਧੀਜੀਵੀ ਵਰਗ ਦੇ ਨੌਜਵਾਨ ਇਸ ਟੇਬਲ ਟਾਕ ਵਿੱਚ ਸ਼ਾਮਲ ਹੋਣਗੇ। ਇਹ ਕਿਸਾਨ ਰੈਲੀ ਯੂਰਪ ਦੀ ਚਰਚਿਤ ਸੰਸਥਾ ਮਾਰ ਮੈਵਮੈਟ ਵੱਲੋ 15 ਜਨਵਰੀ 2021 ਦਿਨ ਸੁਕਰਵਾਰ ਨੂੰ 14;30 ਤੋ 16;30 ਤੱਕ ਕਰਵਾਈ ਜਾ ਰਹੀ ਹੈ। ਇਨਾ ਪ੍ਰਬੰਧਕਾਂ ਵੱਲੋ ਇਕ ਪਟੀਸ਼ਨ ਨੂੰ ਸਾਇਨ ਕਰਨ ਲਈ ਵੈਬਸਾਇਟ ਜਾਰੀ ਕੀਤੀ ਗਈ ਹੈ ਅਤੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਲਿੰਕ http://chng.it/9xt2dgxJpq ਤੇ ਦਸਤਖਤ ਕੀਤੇ ਜਾਣ ਤਾਂ ਜੋ ਭਾਰਤ ਵਿਚ ਜੋ ਲੋਕਾਂ ਨਾਲ ਧੱਕਾ ਹੋ ਰਿਹਾ ਹੈ ਉਸ ਨੂੰ ਰੋਕਿਆ ਜਾ ਸਕੇ।

  • 828
  •  
  •  
  •  
  •