ਰਿਲਾਇੰਸ ਨੇ ਦਿੱਤੀ ਸਫ਼ਾਈ- ਖੇਤੀ ਕਾਨੂੰਨਾਂ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ

ਨਵੀਂ ਦਿੱਲੀ: ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੇ ਕਿਹਾ ਕਿ ਉਹ ਨਾ ਤਾਂ ਸਿੱਧੇ ਤੌਰ ‘ਤੇ ਕਿਸਾਨਾਂ ਤੋਂ ਅਨਾਜ ਖਰੀਦਦੀ ਹੈ ਅਤੇ ਨਾ ਹੀ ਇਹ ਇਕਰਾਰਨਾਮੇ ਵਿਚ ਕਿਸੇ ਖੇਤੀਬਾੜੀ ਦੇ ਕਾਰੋਬਾਰ ਵਿਚ ਹੈ। ਕੰਪਨੀ ਨੇ ਇਹ ਸਪਸ਼ਟੀਕਰਨ ਅਜਿਹੇ ਸਮੇਂ ਦਿੱਤਾ ਹੈ ਜਦੋਂ ਇਹ ਦੇਸ਼ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਨਿਸ਼ਾਨੇ ਉੱਤੇ ਹੈ।

ਕੰਪਨੀ ਨੇ ਕਿਹਾ ਕਿ ਦੇਸ਼ ਵਿਚ ਇਸ ਸਮੇਂ ਤਿੰਨ ਖੇਤੀਬਾੜੀ ਕਾਨੂੰਨਾਂ ਦੀ ਬਹਿਸ ਹੋ ਰਹੀ ਹੈ ਜਿਸ ਦਾ ਉਨ੍ਹਾਂ (ਕੰਪਨੀ) ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਹ ਇਨ੍ਹਾਂ ਕਾਨੂੰਨਾਂ ਦਾ ਕਿਸੇ ਵੀ ਤਰੀਕੇ ਨਾਲ ਲਾਭ ਨਹੀਂ ਲੈ ਰਿਹਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਕਿਹਾ, ‘ਇਨ੍ਹਾਂ ਤਿੰਨ ਕਾਨੂੰਨਾਂ ਵਿਚ ਰਿਲਾਇੰਸ ਦਾ ਨਾਮ ਸ਼ਾਮਲ ਕਰਨਾ ਸਿਰਫ ਅਤੇ ਸਿਰਫ ਸਾਡੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਉਣ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਹੈ।’

ਕੰਪਨੀ ਨੇ ਅੱਜ ਕਿਹਾ ਕਿ ਉਹ ਨਾ ਤਾਂ ਕਿਸਾਨਾਂ ਤੋਂ ਫਸਲਾਂ ਦੀ ਸਿੱਧੀ ਖਰੀਦ ਕਰਦੀ ਹੈ ਤੇ ਨਾ ਹੀ ਉਹ ਠੇਕਾ ਆਧਾਰਿਤ ਖੇਤੀ ਦੇ ਕਾਰੋਬਾਰ ’ਚ ਹੈ। ਕੰਪਨੀ ਨੇ ਕਿਹਾ, ‘ਅਸੀਂ ਕਦੇ ਵੀ ਕਿਸਾਨਾਂ ਤੋਂ ਨਾਜਾਇਜ਼ ਲਾਭ ਲੈਣ ਲਈ ਲੰਬੇ ਸਮੇਂ ਦੇ ਖਰੀਦ ਸਮਝੌਤੇ ‘ਤੇ ਹਸਤਾਖਰ ਨਹੀਂ ਕੀਤੇ’। ਅਸੀਂ ਕਦੇ ਵੀ ਆਪਣੇ ਸਪਲਾਇਰ ਕਿਸਾਨਾਂ ਤੋਂ ਮਿਹਨਤਾਨੇ ਮੁੱਲ ਤੋਂ ਘੱਟ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਅਜਿਹਾ ਕਦੇ ਨਹੀਂ ਕਰਾਂਗੇ। ‘ ਲਾਇੰਸ ਇੰਡਸਟਰੀਜ਼ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸਦੀ ਸਹਾਇਕ ਕੰਪਨੀ ਰਿਲਾਇੰਸ ਜੀਓ ਇਨਫੋਕਾਮ ਨੇ ਤੋੜ-ਫੋੜ ਦੀਆਂ ਗਤੀਵਿਧੀਆਂ (ਟਾਵਰਾਂ ਸਮੇਤ) ਉੱਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ।

  • 219
  •  
  •  
  •  
  •