ਬਰਤਾਨੀਆ ਸਰਕਾਰ ਨੇ ਕੀਤਾ ਖ਼ਾਲਸਾ ਏਡ ਦਾ ਧੰਨਵਾਦ

ਬਰਤਾਨੀਆ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੂੰ ਇਕ ਖ਼ਤ ਦੇ ਰਾਹੀਂ ਉਨ੍ਹਾਂ ਦੇ ਅਤੇ ਖ਼ਾਲਸਾ ਏਡ ਦੇ ਸੇਵਾਦਾਰਾਂ ਦੁਆਰਾ ਯੂਕੇ ਅਤੇ ਫਰਾਂਸ ਸਰਹੱਦ ‘ਤੇ ਫਸੇ ਟਰੱਕ ਡਰਾਈਵਰਾਂ ਦੀ ਮਦਦ ਕਰਨ ਲਈ ਸ਼ਲਾਘਾ ਕੀਤੀ ਹੈ। ਇਸ ਮੌਕੇ ‘ਤੇ ਰਵੀ ਸਿੰਘ ਦਾ ਕਹਿਣਾ ਹੈ ਕਿ ਅਸੀਂ ਆਪਣੇ ਸਾਰੇ ਵਾਲੰਟੀਅਰਾਂ ਦਾ ਧੰਨਵਾਦ ਕਰਦੇ ਹਾਂ।

ਦੱਸ ਦਈਏ ਕਿ ਬੀਤੇ ਦਿਨੀਂ ਫਰਾਂਸ ਦੁਆਰਾ ਯਾਤਰਾ ‘ਤੇ ਰੋਕ ਕਰਕੇ ਹਜ਼ਾਰਾ ਯੌਰਪੀਅਨ ਟਰੱਕ ਡਰਾਈਵਰ ਯੂ.ਕੇ ਦੀ ਸਰਹੱਦ ਉੱਪਰ ਬਿਨਾਂ ਭੋਜਨ ਤੇ ਪਾਣੀ ਦੇ ਫਸ ਗਏ ਸੀ। ਖ਼ਾਲਸਾ ਏਡ ਨੇ ਉੱਥੇ ਦਿਨ ਰਾਤ ਲੰਗਰ ਦੀ ਸੇਵਾ ਕੀਤੀ ਸੀ। ਖ਼ਾਲਸਾ ਏਡ ਦਾ ਬਰਤਾਨੀਆ ਸਰਕਾਰ ਨੇ ਕੀਤਾ ਧੰਨਵਾਦ ਕੀਤਾ ਹੈ।

ਜਿਕਰਯੋਗ ਹੈ ਕਿ ਹੁਣ ਭਾਰਤ ਵਿਚ ਮੁੱਖ ਧਾਰਾ ਮੀਡੀਆ ਰਵੀ ਸਿੰਘ ਨੂੰ ਅੱਤਵਾਦੀ ਦਰਸਾ ਰਿਹਾ ਹੈ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਉੱਪਰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਸੱਦਾ ਦਿੱਤਾ ਗਿਆ ਤੇ ਬੌਰਿਸ ਦੀ ਸਰਕਾਰ ਨੇ ਹੀ ਰਵੀ ਸਿੰਘ ਦੀ ਸ਼ਲਾਘਾ ਕੀਤੀ ਹੈ। ਖਾਲਸਾ ਏਡ ਵੱਲੋਂ ਦਿੱਲੀ ਸਰਹੱਦ ‘ਤੇ ਕਿਸਾਨਾਂ ਲਈ ਦਿਲ ਖੋਲ੍ਹ ਕੇ ਲੰਗਰ ਤੇ ਹੋਰ ਵੱਡੀਆਂ ਸਹੂਲਤਾਂ ਦੀ ਸੇਵਾ ਲਗਾਤਾਰ ਜਾਰੀ ਹੈ।

  • 726
  •  
  •  
  •  
  •