ਕੇਂਦਰੀ ਸਿੰਘ ਸਭਾ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਨਾਮਵਰ ਵਿਚਾਰਵਾਨਾਂ ਦੇ ਲੇਖਾਂ ਵਾਲਾ ਦਸਤਾਵੇਜ਼ ਜਾਰੀ

ਚੰਡੀਗੜ੍ਹ: 5 ਜਨਵਰੀ, (2021) ਪਿਛਲੇ ਇੱਕ ਮਹੀਨੇ ਤੋਂ ਲੈ ਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਰਾਜਸਥਾਨ ਦੇ ਲੱਖਾਂ ਕਿਸਾਨ ਦਿੱਲੀ ਨੂੰ ਚਾਰ ਚੁਫੇਰਿਓ ਘੇਰੀ ਬੈਠੇ ਹਨ। ਆਪਣੇ ਸਿਰੜ ਅਤੇ ਸਰਬ ਦਾ ਸਬੂਤ ਦਿੰਦਿਆਂ ਉਹਨਾਂ ਨੇ ਨਵੰਬਰ ਤੋਂ ਜਨਵਰੀ ਦੀਆਂ ਠੰਡੀਆਂ ਰਾਤਾਂ ਸੜਕਾਂ ਉੱਤੇ ਗੁਜ਼ਾਰਦਿਆਂ, ਮੋਦੀ ਸਰਕਾਰ ਨੂੰ ਨਵੇਂ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਜੱਦੋ ਜਹਿਦ ਕਰ ਰਹੇ ਹਨ।

ਇਹ ਇਤਿਹਾਸਕ ਮਹੱਤਵ ਵਾਲੇ ਵੱਡੇ ਇਕੱਠ ਨੂੰ ਸਾਰੇ ਦੇਸ਼ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਨਵੀਂ ਦਿੱਲੀ ਸਰਕਾਰ ਕੋਲ ਆਪਣੀ ਅੜੀ ਉੱਤੇ ਅੜੇ ਰਹਿਣ ਤੋਂ ਸਵਾਏ, ਖੇਤੀ ਕਾਨੂੰਨਾਂ ਨੂੰ ਸਹੀ/ਵਾਜਬ ਠਹਰਾਉਣ ਲਈ ਕੋਈ ਵੀ ਸਾਰਥਕ ਤਰਕ ਨਹੀਂ ਹੈ। ਕਿਸਾਨ ਮੋਰਚੇ ਦੇ ਲੀਡਰਾਂ ਨੇ ਅਜੇ ਤੱਕ ਆਪਣੀ ਠੋਸ ਸੋਚ/ਸਮਝ ਅਤੇ ਸਚੁੱਜੀ ਰਣਨੀਤੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਾਨੂੰਨਾਂ ਦੇ ਸਬੰਧ ਵਿੱਚ ਸਰਕਾਰ ਦੇ ਤਰਕਾਂ ਨੂੰ ਖੁੰਡਾ ਕਰ ਦਿੱਤਾ ਹੈ।

ਫਿਰ ਵੀ ਇਸ ਵਿਸ਼ਾਲ ਮੋਰਚੇ ਦੀ ਲੀਡਰਾਂ ਅਤੇ ਵਿਚਾਰਵਾਨ ਕਿਸਾਨਾਂ ਨੂੰ ਦੁਨੀਂਆਈ ਪੱਧਰ ਉੱਤੇ ਖੇਤੀ ਖੇਤਰ ਵਿੱਚ ਚਲਦੀਆਂ ਮਾਡਰਨ ਸੋਚ-ਸਮਝ ਅਤੇ ਅਮਲ ਬਾਰੇ ਭਰਪੂਰ ਜਾਣਕਾਰੀ ਦੀ ਜ਼ਰੂਰਤ ਹੈ। ਕਿਸਾਨਾਂ ਦੇ ਸੰਘਰਸ਼ ਦੀ ਨੈਤਿਕ ਜਿੱਤ ਹੋ ਚੁੱਕੀ ਹੈ। ਇਸ ਨੂੰ ਮੁੱਖ ਰਖਦਿਆਂ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਨਾਮਵਰ ਵਿਚਾਰਵਾਨਾਂ ਦੇ ਲੇਖ/ਆਰਟੀਕਲ ਨੂੰ ਇਕੱਠਾ ਕਰਕੇ, ਇੱਕ ਦਸਤਾਵੇਜ਼ ਦੇ ਰੂਪ ਵਿੱਚ ਤਿਆਰ ਕੀਤਾ ਹੈ। ਇਹ ਦਸਤਾਵੇਜ਼, ਦਿੱਲੀ ਵਿਖੇ ਹੋ ਰਹੇ ਕਿਸਾਨ ਸੰਘਰਸ਼ ਵਾਲੀਆਂ ਥਾਵਾਂ ਉੱਤੇ ਹੀ ਵੰਡਿਆ ਜਾਏਗਾ।

  • 90
  •  
  •  
  •  
  •