ਬਲਬੀਰ ਰਾਜੇਵਾਲ ਦੇ ਟਰੈਕਟਰ ਮਾਰਚ ਬਾਰੇ ਬਿਆਨ ‘ਤੇ ਕਿਸਾਨ ਆਗੂ ਦਾ ਤਿੱਖਾ ਪ੍ਰਤੀਕਰਮ

ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਕਿਸਾਨਾਂ ਨੂੰ ਲਿਖੇ ਇੱਕ ਖੁੱਲੇ ਪੱਤਰ ਟਰੈਕਟਰ 26 ਜਨਵਰੀ ਨੂੰ ਟਰੈਕਟਰ ਮਾਰਚ ਸਿਰਫ ਹਰਿਆਣਾ-ਨਵੀਂ ਦਿੱਲੀ ਸਰਹੱਦ ‘ਤੇ ਹੋਵੇਗਾ ਤੇ ਲਾਲ ਕਿਲ੍ਹੇ ‘ਤੇ ਟਰੈਕਟਰ ਰੈਲੀ ਕੱਢਣ ਦਾ ਕੋਈ ਇਰਾਦਾ ਨਹੀਂ ਹੈ। ਇਸ ਬਿਆਨ ਉੱਤੇ ਕਿਸਾਨ ਮੋਰਚੇ ਦੀ ਮੈਂਬਰ ਜਥੇਬੰਦੀ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਪ੍ਰਧਾਨ ਸੁਰਜੀਤ ਫੂਲ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ।

ਫੂਲ ਨੇ ਕਿਹਾ ਕਿ 2 ਜਨਵਰੀ ਨੂੰ ਪ੍ਰੈੱਸ ਕਾਨਫਰੰਸ ਕਰਕੇ ਸਰਵਸੰਮਤੀ ਨਾਲ ਐਲਾਨ ਕੀਤਾ ਸੀ ਕਿ 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਪਰੇਡ ਕੀਤੀ ਜਾਵੇਗੀ। ਉਸ ਦਿਨ ਇਹ ਵੀ ਪਤਾ ਸੀ ਕਿ ਸਰਕਾਰ ਨੇ ਗਲੀਚੇ ਵਿਛਾ ਕੇ ਰਸਤਾ ਨਹੀਂ ਦੇਣਾ। ਇਹ ਵੀ ਪਤਾ ਸੀ ਕਿ ਰਸਤਾ ਤਾਕਤ ਦੇ ਜ਼ੋਰ ‘ਤੇ ਹੀ ਮਿਲਣਾ ਹੈ ਤਾਂ ਹੀ 26 ਜਨਵਰੀ ਵਾਲੇ ਦਿਨ਼ ਕਿਸਾਨਾਂ ਨੂੰ ਵੱਧ ਤੋਂ ਵੱਧ ਟਰੈਕਟਰ ਲਿਆਉਣ ਦਾ ਸੱਦਾ ਦਿੱਤਾ ਸੀ। ਹੋਰ ਟ੍ਰੈਕਟਰਾਂ ਦਾ ਕੋਈ ਕੰਮ ਨਹੀਂ ਸੀ। ਪਰ ਹੁਣ ਜਿਓਂ-ਜਿਉਂ 26 ਜਨਵਰੀ ਨੇੜੇ ਆ ਰਹੀ ਹੈ ਤੇ ਸਾਡੇ ਕੁੱਝ ਲੀਡਰਾਂ ਦੀ ਧੜਕਣ ਵਧਣ ਲੱਗ ਗਈ ਹੈ ਸਾਡੇ ਲੀਡਰ ਦਿੱਲੀ ਵਿਚਲੀ ਕਿਸਾਨ ਪਰੇਡ ਤੋਂ ਬਚਣ ਵਾਲੇ ਬਿਆਨ ਦੇਣੇ ਸੁਰੂ ਕਰ ਦਿੱਤੇ ਹਨ ।

ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ ਗਰੁੱਪ) ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨੂੰ ਇੱਕ ਖੁੱਲੇ ਪੱਤਰ ਵਿੱਚ ਸਪਸ਼ਟ ਕੀਤਾ ਹੈ ਕਿ ਟਰੈਕਟਰ ਮਾਰਚ ਸਿਰਫ ਹਰਿਆਣਾ-ਨਵੀਂ ਦਿੱਲੀ ਸਰਹੱਦ ‘ਤੇ ਹੋਵੇਗਾ। ਕਿਸਾਨਾਂ ਦਾ ਲਾਲ ਕਿਲ੍ਹੇ ‘ਤੇ ਟਰੈਕਟਰ ਰੈਲੀ ਕੱਢਣ ਦਾ ਕੋਈ ਇਰਾਦਾ ਨਹੀਂ ਹੈ। ਰਾਜੇਵਾਲ ਨੇ ਉਨ੍ਹਾਂ ਵੱਖਵਾਦੀ ਤਾਕਤਾਂ ਤੋਂ ਕਿਸਾਨਾਂ ਨੂੰ ਦੂਰ ਰਹਿਣ ਲਈ ਕਿਹਾ ਹੈ ਜੋ ਲਾਲ ਕਿਲ੍ਹੇ ਦੇ ਬਾਹਰ ਟਰੈਕਟਰ ਮਾਰਚ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ।

  • 129
  •  
  •  
  •  
  •