ਸੰਯੁਕਤ ਕਿਸਾਨ ਮੋਰਚੇ ਨੇ ਅਲੱਗ ਚੱਲੇ ਨੌਜਵਾਨਾਂ ਨਾਲੋਂ ਆਪਣੇ-ਆਪ ਨੂੰ ਵੱਖ ਕੀਤਾ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਜਨਵਰੀ ਦੀਆਂ ਕੁੱਝ ਘਟਨਾਵਾਂ ਦੀ ਨਿੰਦਾ ਕੀਤੀ ਹੈ। ਮੋਰਚੇ ਵੱਲੋਂ ਬਿਆਨ ਦਿੱਤਾ ਗਿਆ, ‘ਅਸੀਂ ਗਣਤੰਤਰ ਦਿਵਸ ਪਰੇਡ ਵਿੱਚ ਬੇਮਿਸਾਲ ਸ਼ਮੂਲੀਅਤ ਲਈ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ। ਅਸੀਂ 26 ਜਨਵਰੀ ਦੀਆਂ ਘਟਨਾਵਾਂ ਦੀ ਨਿੰਦਾ ਕਰਦੇ ਹਾਂ। ਅਜਿਹੀਆਂ ਘਟਨਾਵਾਂ ਵਿੱਚ ਸ਼ਾਮਲ ਲੋਕਾਂ ਤੋਂ ਆਪਣੇ ਆਪ ਨੂੰ ਵੱਖ ਕਰਦੇ ਹਾਂ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਸੰਗਠਨਾਂ ਅਤੇ ਵਿਅਕਤੀਆਂ ਨੇ ਤੈਅ ਰਸਤਿਆਂ ਨੂੰ ਛੱਡਿਆ। ਇਹ ਬਿਲਕੁਲ ਨਿੰਦਣਯੋਗ ਤੇ ਨਾ-ਬਰਦਾਸ਼ਤਯੋਗ ਹੈ। ਸਮਾਜ ਵਿਰੋਧੀ ਅਨਸਰਾਂ ਨੇ ਸ਼ਾਂਤਮਈ ਲਹਿਰ ਵਿਚ ਘੁਸਪੈਠ ਕੀਤੀ ਤੇ ਅਸੀਂ ਹਮੇਸ਼ਾਂ ਇਸ ਗੱਲ ਦੇ ਹੱਕ ਰਹੇ ਹਾਂ ਕਿ ਸ਼ਾਂਤੀ ਹੀ ਇਸ ਸੰਘਰਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਮੋਰਚੇ ਨੇ ਕਿਹਾ, ‘ਅਸੀਂ ਆਪਣੇ ਆਪ ਨੂੰ ਅਜਿਹੇ ਸਾਰੇ ਤੱਤਾਂ ਤੋਂ ਵੱਖ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਅਨੁਸ਼ਾਸਨ ਦੀ ਉਲੰਘਣਾ ਕੀਤੀ ਹੈ। ਅਸੀਂ ਸਾਰਿਆਂ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਉਹ ਪਰੇਡ ਦੇ ਰਸਤੇ ਅਤੇ ਨਿਯਮਾਂ ‘ਤੇ ਚੱਲਣ ਤੇ ਕਿਸੇ ਹਿੰਸਕ ਕਾਰਵਾਈ ਜਾਂ ਕਿਸੇ ਵੀ ਅਜਿਹੀ ਚੀਜ਼ ਵਿਚ ਸ਼ਾਮਲ ਨਾ ਹੋਣ ਜਿਸ ਨਾਲ ਰਾਸ਼ਟਰੀ ਪ੍ਰਤੀਕਾਂ ਅਤੇ ਮਾਣ ਨੂੰ ਸੱਟ ਵਜੇ।
706