ਲਾਲ ਕਿਲ੍ਹੇ ਉੱਪਰ ਨਿਸ਼ਾਨ ਸਾਹਿਬ ‘ਤੇ ਇਤਰਾਜ ਕਿਉਂ: ਜਸਟਿਸ ਕਾਟਜੂ

ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਮਾਰਕੰਡੇ ਕਾਟਜੂ ਨੇ ਹਾਲ ਹੀ ਵਿੱਚ ਆਪਣੇ ਵੈਰੀਫਾਈਡ ਫੇਸਬੁੱਕ ਪੇਜ ਉੱਤੇ ਅੰਗਰੇਜ਼ੀ ਵਿੱਚ ਇੱਕ ਪੋਸਟ ਲਿਖੀ ਹੈ। ਕਾਟਜੂ ਨੇ ਕਿਹਾ ਹੈ ਜਿਹੜੇ ਲੋਕਾਂ ਨੂੰ ਲਾਲ ਕਿਲ੍ਹੇ ਤੇ ਧਾਰਮਿਕ ਝੰਡਾ ਲਹਿਰਾਉਣ ਤੇ ਇਤਰਾਜ਼ ਹੈ ਉਹਨਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਨਵੇਂ ਸੰਸਦ ਦੇ ਭੂਮੀ ਪੂਜਨ ਤੇ ਵੀ ਕਰਨਾ ਚਾਹੀਦਾ ਸੀ।

ਜਸਟਿਸ ਕਾਟਜੂ ਨੇ ਬੀਤੇ ਦਿਨੀਂ ਲਾਲ ਕਿਲ੍ਹੇ ‘ਤੇ ਹੋਏ ਘਟਨਾਕ੍ਰਮ ਦੇ ਸਬੰਧ ਦੇ ਵਿਚ ਕਿਹਾ ਕਿ ਸੰਸਦ ਕੇਵਲ ਹਿੰਦੂਆਂ ਦੀ ਨਹੀਂ, ਜੇ ਲਾਲ ਕਿਲ੍ਹਾ ਧਰਮ ਨਿਰਪੱਖ ਹੈ ਤਾਂ ਸੰਸਦ ਨੂੰ ਵੀ ਧਰਮ ਨਿਰਪੱਖ ਸਮਝਣਾ ਚਾਹੀਦਾ ਹੈ। ਪਰ ਇਤਰਾਜ਼ ਕੇਵਲ ਲਾਲ ਕਿਲ੍ਹੇ ‘ਤੇ ਨਹੀਂ ਹੋਣਾ ਚਾਹੀਦਾ, ਜੇਕਰ ਕਰਨਾ ਹੈ ਤਾਂ ਸੰਸਦ ‘ਤੇ ਵੀ ਕਰੋ। ਕਾਟਜੂ ਮੁਤਾਬਿਕ ਜਿਹਨਾਂ ਲੋਕਾਂ ਨੇ ਸੰਸਦ ਦੇ ਭੂਮੀ ਪੂਜਨ ਤੇ ਇਤਰਾਜ ਨਹੀਂ ਕੀਤਾ ਤਾਂ ਫੇਰ ਓਹ ਲਾਲ ਕਿਲ੍ਹਾ ‘ਤੇ ਵੀ ਇਤਰਾਜ਼ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਨੈਸ਼ਨਲ ਮੀਡੀਆ ‘ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਮੀਡੀਆ ਦੇਸ਼ ਦੀ ਆਮ ਜਨਤਾ ਨੂੰ ਦੁਸ਼ਮਣ ਸਿੱਧ ਕਰ ਰਿਹਾ ਹੈ, ਜੋ ਕਿ ਨਾ-ਸਹਿਣਯੋਗ ਹੈ।

  • 2.5K
  •  
  •  
  •  
  •