ਸੰਯੁਕਤ ਕਿਸਾਨ ਮੋਰਚਾ ਲੀਗਲ ਕਮੇਟੀ ਗਠਿਤ ਕਰੇ: ਸਿੱਖ ਕੋਆਰਡੀਨੇਸ਼ਨ ਕਮੇਟੀ

ਭਾਰਤ ਸਰਕਾਰ ਵੱਲੋਂ ਨੌਜਵਾਨਾਂ ਉੱਪਰ ਕੇਸ ਪਾਏ ਜਾ ਰਹੇ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਭਾਰਤੀ ਕਿਸਾਨ ਸੰਯੁਕਤ ਮੋਰਚਾ ਨੂੰ ਅਪੀਲ ਕਰਦੀ ਹੈ ਕਿ ਉਹ ਇਕ ਲੀਗਲ ਕਮੇਟੀ ਗਠਿਤ ਕਰਨ ਜਿਹੜੇ ਵੀ ਝੂਠੇ ਕੇਸ ਨੌਜਵਾਨਾਂ ਉੱਪਰ ਪਾਏ ਜਾ ਰਹੇ ਹਨ। ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਇਹ ਵਾਅਦਾ ਕਰਦੀ ਹੈ ਕਿ ਉਹ ਤਰਾਂ ਨਾਲ ਭਾਰਤੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਗਠਿਤ ਲੀਗਲ ਕਮੇਟੀ ਦਾ ਪੂਰਨ ਸਹਿਯੋਗ ਦੇਵੇਗੀ, ਅਸੀਂ ਸਮਝਦੇ ਹਾਂ ਅਮਰੀਕਾ ਵਿੱਚ ਵਿਸਾਖੀ ਦੇ ਮਹੀਨੇ ਅਮਰੀਕਾ ਦੇ ਨੇਸ਼ਨਲ ਝੰਡੇ ਦੇ ਨਾਲ ਨਿਸ਼ਾਨ ਸਾਹਿਬ ਝੁਲਾਏ ਜਾਂਦੇ ਹਨ ਅਤੇ ਪੂਰੀ ਦੁਨੀਆ ਵਿੱਚ ਮਾਣ ਸਤਿਕਾਰ ਕੀਤਾ ਜਾਂਦਾ ਹੈ।

26 ਜਨਵਰੀ ਵਾਲੇ ਦਿਨ ਲਾਲ ਕਿਲੇ ਉੱਪਰ ਭਾਰਤੀ ਝੰਡੇ ਦੇ ਬਰਾਬਰ ਲਹਿਰਾਇਆ ਨਿਸ਼ਾਨ ਸਾਹਿਬ ਵੀ ਸਮੁੱਚੀ ਇਸੇ ਕੌਮ ਨੂੰ ਇਸੇ ਤਰਾਂ ਵੇਖਣਾ ਚਾਹੀਦਾ ਹੈ ਬਜਾਏ ਕਿ ਇਸਦਾ ਵਿਰੋਧ ਕਰਨਾ। ਦਿੱਲੀ ਲਾਲ ਕਿਲ੍ਹੇ ਵੱਲ ਤੁਰਿਆ ਨੌਜਵਾਨਾਂ ਦਾ ਆਪ-ਮੁਹਾਰੇ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਲੋਕ ਭਾਰਤੀ ਸਿਸਟਮ ਤੋਂ ਤੰਗ ਆ ਚੁੱਕੇ ਹਨ। ਉਹ ਇਸ ਇਨਸਾਨੀਅਤ ਵਿਰੋਧੀ ਸਿਸਟਮ ਦੀਆਂ ਜੜ੍ਹਾਂ ਪੁੱਟ ਸੁੱਟਣਾ ਚਹੁੰਦੇ ਹਨ। ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਦਿੱਤੇ ਪ੍ਰੋਗਰਾਮ ਤੋਂ ਨਿਰਾਸ਼ ਨੌਜਵਾਨਾਂ ਦਾ ਦਿੱਲੀ ਵਿੱਚ ਆਪ ਮੁਹਾਰੇ ਹੋ ਤੁਰਨਾ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਪੰਜਾਬ ਦੀ ਨੌਜਵਾਨੀ ਅੱਜ ਆਪਣੇ ਆਗੂਆਂ ਵੱਲੋਂ ਦਿੱਤੇ ਜਾਂਦੇ ਪ੍ਰੋਗਰਾਮਾਂ ਵਿੱਚ ਬਰਾਬਰ ਦੀ ਭਾਗੇਦਾਰੀ ਮੰਗਦੀ ਹੈ। ਅਸੀਂ ਇਹ ਸਮਝਦੇ ਹਾਂ ਕਿ ਕਿਸਾਨ ਆਗੂ ਨੌਜਵਾਨਾਂ ਨੂੰ ਆਪਣੇ ਭਰੋਸੇ ਵਿੱਚ ਲੈਣ ਵਿੱਚ ਅਸਫਲ ਰਹੇ ਹਨ ਇਸੇ ਲਈ ਨੌਜਵਾਨਾਂ ਨੂੰ ਖੁੱਦ ਆਪਣਾ ਰਾਹ ਚੁਣਨਾ ਪਿਆ ।

ਇਹ ਵੀ ਧਿਆਨ ਵਿੱਚ ਰੱਖਿਆ ਜਾਵੇ ਕਿ ਹਕੂਮਤਾਂ ਜਦੋਂ ਸ਼ਾਂਤਮਈ ਅੰਦੋਲਨਾਂ ਵੱਲ ਧਿਆਨ ਨਹੀਂ ਦਿੰਦੀਆਂ ਤਾਂ ਨੌਜਵਾਨਾਂ ‘ਚ ਰੋਹ ਪੈਦਾ ਹੁੰਦਾ ਹੈ। ਅਸੀਂ ਇਹ ਵੀ ਸਮਝਦੇ ਹਾਂ ਕਿ ਇਹ ਅਕਾਲ ਪੁਰਖ ਵੱਲੋਂ ਵਰਤਿਆਂ ਵਰਤਾਰਾ ਹੈ ਜੋ ਉਸ ਦੀ ਰਜ਼ਾ ਵਿੱਚ ਹੋਇਆਂ ਹੈ। ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਲਈ ਵੱਡੇ ਸੰਘਰਸ਼ ਦਾ ਬਿਗਲ ਵਜਾ ਗਿਆ ਹੈ। ਅਜਿਹੇ ਵਿੱਚ ਅਸੀਂ ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਹਰ ਤਰੀਕੇ ਤਨ ਮਨ ਧਨ ਨਾਲ ਪੰਜਾਬ ਦੀ ਨੌਜਵਾਨੀ ਦੇ ਨਾਲ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਅਮਰੀਕਾ ਇਸ ਗੱਲ ਦਾ ਬਚਨ ਦਿੰਦੇ ਹਾਂ ਕਿ ਅਸੀਂ ਹਰ ਤਰਫੋ ਨੌਜਵਾਨਾਂ ਦੀ ਮਦਦ ਕਰਾਂਗੇ।

  •  
  •  
  •  
  •  
  •