26 ਜਨਵਰੀ ਮਗਰੋਂ 100 ਦੇ ਕਰੀਬ ਕਿਸਾਨ ਲਾਪਤਾ, ਕਿਸਾਨ ਏਕਤਾ ਮੋਰਚਾ ਦਾ ਦਾਅਵਾ
ਟਵਿਟਰ ਹੈਂਡਲ ਜ਼ਰੀਏ ਜਿੱਥੇ ਇਹ ਦੱਸਿਆ ਗਿਆ ਕਿ 100 ਦੇ ਕਰੀਬ ਕਿਸਾਨ ਲਾਪਤਾ ਹਨ। ਉੱਥੇ ਹੀ ਇਹ ਸਵਾਲ ਵੀ ਕੀਤਾ ਗਿਆ ਕਿ ਕੀ ਕੁਝ ਜਾਣ ਬੁੱਝ ਕੇ ਕੀਤਾ ਗਿਆ ਹੈ?
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਹੋਈ ਟ੍ਰੈਕਟਰ ਪਰੇਡ ਤੋਂ ਮਗਰੋਂ ਕਰੀਬ 100 ਕਿਸਾਨ ਲਾਪਤਾ ਹਨ। ਜਿੰਨ੍ਹਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਕਿਸਾਨ ਏਕਤਾ ਮੋਰਚਾ ਵੱਲੋਂ ਟਵਿਟਰ ਜ਼ਰੀਏ ਇਹ ਜਾਣਕਾਰੀ ਸਾਂਝੀ ਕੀਤੀ ਗਈ।
After the Republic Day 'TRACTOR RALLY', Over 100 Farmers Are
— Kisan Ekta Morcha (@Kisanektamorcha) January 31, 2021
'Missing'
Is this something happening deliberately?#ModiWhereAreMissingFarmers
ਟਵਿਟਰ ਹੈਂਡਲ ਜ਼ਰੀਏ ਜਿੱਥੇ ਇਹ ਦੱਸਿਆ ਗਿਆ ਕਿ 100 ਦੇ ਕਰੀਬ ਕਿਸਾਨ ਲਾਪਤਾ ਹਨ। ਉੱਥੇ ਹੀ ਇਹ ਸਵਾਲ ਵੀ ਕੀਤਾ ਗਿਆ ਕਿ ਕੀ ਕੁਝ ਜਾਣ ਬੁੱਝ ਕੇ ਕੀਤਾ ਗਿਆ ਹੈ?
ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਮੋਗਾ ਜ਼ਿਲ੍ਹੇ ਦੇ ਪਿੰਡ ਤਤਾਰੀਏਵਾਲਾ ਦੇ ਕਰੀਬ 12 ਨੌਜਵਾਨ ਲਾਪਤਾ ਹਨ।। ਇਹ ਵੀ ਕਿਹਾ ਗਿਆ ਸੀ ਕਿ ਇਨ੍ਹਾਂ ਨੌਜਵਾਨਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਚ ਲਿਆ ਹੋਇਆ ਹੈ।
101