ਇੰਟਰਨੈਟ ਬੰਦ ਕਰਨ ਮਗਰੋਂ ਹੁਣ ਸਰਕਾਰ ਨੇ ਕਿਸਾਨੀ ਸੰਘਰਸ਼ ਨਾਲ ਸਬੰਧਤ ਟਵਿੱਟਰ ਖਾਤੇ ਬੰਦ ਕਰਵਾਏ

ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਲਗਾਤਾਰ ਬੋਲਣ ਦੀ ਆਜ਼ਾਦੀ ਦੇ ਅਧਿਕਾਰ ‘ਤੇ ਹਮਲੇ ਕੀਤੇ ਜਾ ਰਹੇ ਨੇ। ਹੁਣ ਸਰਕਾਰ ਨੇ ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਨੂੰ ਸ਼ਿਕਾਇਤ ਕਰ ਕੇ ਕਿਸਾਨ ਸੰਘਰਸ਼ ਨਾਲਜੁੜੇ 200 ਤੋਂ ਟਵਿੱਟਰ ਖਾਤੇ ਬੰਦ ਕਰਵਾ ਦਿੱਤੇ ਹਨ। ਸਸਪੈਂਡ ਕੀਤੇ ਗਏ ਖਾਤਿਆਂ ਵਿਚ ਟਵਿੱਟਰ ਟੂ ਟਰੈਕਟਰ ਦਾ ਅਕਾਉਂਟ ਵੀ ਸ਼ਾਮਲ ਹੈ ਜੋ ਇਸ ਕਿਸਾਨ ਸੰਘਰਸ਼ ਦੌਰਾਨ ਬਹੁਤ ਹਰਮਨ ਪਿਆਰਾ ਹੋਇਆ ਹੈ। ਇਨ੍ਹਾਂ ਸਾਰਿਆਂ ਦੇ ਪ੍ਰੋਫਾਈਲ ‘ਤੇ ਕਲਿੱਕ ਕਰਨ ‘ਤੇ ਲਿਖ ਕੇ ਆ ਰਿਹਾ ਹੈ ਕਿ ਸੰਬੰਧਤ ਅਕਾਊਂਟ ‘ਤੇ ਇਕ ਕਾਨੂੰਨੀ ਮੰਗ ਦੇ ਜਵਾਬ ‘ਚ ਭਾਰਤ ਨੇ ਰੋਕ ਲਗਾ ਦਿੱਤੀ ਹੈ।

ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਨੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨ ਸਿੰਘੂ, ਗਾਜ਼ੀਪੁਰ ਅਤੇ ਟਿਕਰੀ ਹੱਦ ’ਤੇ ਇੰਟਰਨੈੱਟ ਸੇਵਾ ਮੁਅੱਤਲੀ ਦੀ ਸਮਾਂ ਹੱਦ ’ਚ ਮੰਗਲਵਾਰ ਰਾਤ ਤਕ ਵਧਾ ਦਿੱਤੀ ਹੈ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ। ਇਨ੍ਹਾਂ ਹੱਦਾਂ ’ਤੇ ਕਿਸਾਨ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ ਸਾਲ ਨਵੰਬਰ ਮਹੀਨ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਥਾਵਾਂ ਦੇ ਨਾਲ-ਨਾਲ ਨੇੜਲੇ ਖੇਤਰਾਂ ਵਿੱਚ ਵੀ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ। ਇਹ ਮੁਅੱਤਲੀ 31 ਜਨਵਰੀ ਰਾਤ 11 ਵਜੇ ਤੋਂ ਸ਼ੁਰੂ ਹੋਈ ਅਤੇ 2 ਫਰਵਰੀ ਰਾਤ 11 ਵਜੇ ਤਕ ਜਾਰੀ ਰਹੇਗੀ।

  • 57
  •  
  •  
  •  
  •