ਕਮਲਾ ਹੈਰਿਸ ਦੀ ਭਤੀਜੀ ਨੇ ਕਿਹਾ ”ਜੇਕਰ ਅਸੀਂ ਭਾਰਤ ‘ਚ ਰਹਿ ਰਹੇ ਹੁੰਦੇ ਤਾਂ ਇਹ ਲੋਕ ਸਾਡੇ ਨਾਲ ਕੀ ਕਰਦੇ”

ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਨੇ ਜੇਲ੍ਹ ‘ਚ ਬੰਦ ਮਜ਼ਦੂਰਾਂ ਦੀ ਆਵਾਜ਼ ਚੁੱਕਣ ਵਾਲੀ ਕਾਰਕੁੰਨ ਨੋਦੀਪ ਕੌਰ ਲਈ ਆਵਾਜ਼ ਚੁੱਕੀ ਹੈ। ਨੋਦੀਪ ਨੂੰ ਸਿੰਘੂ ਬਾਰਡਰ ‘ਤੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ 20 ਤੋਂ ਵਧੇਰੇ ਦਿਨਾਂ ਤੋਂ ਜੇਲ੍ਹ ‘ਚ ਬੰਦ ਹੈ।

ਮੀਨਾ ਨੇ ਟਵਿੱਟਰ ‘ਤੇ ਲਿਖਿਆ, ”ਇਹ ਦੇਖਣਾ ਬੇਹੱਦ ਅਜੀਬ ਹੈ ਕਿ ਇਕ ਕੱਟੜਪੰਥੀ ਭੀੜ ਤੁਹਾਡੀ ਤਸਵੀਰ ਸਾੜ ਰਹੀ ਹੈ। ਸੋਚੋ ਜੇਕਰ ਅਸੀਂ ਭਾਰਤ ‘ਚ ਰਹਿ ਰਹੇ ਹੁੰਦੇ ਤਾਂ ਇਹ ਲੋਕ ਕੀ ਕਰਦੇ। ਮੈਂ ਦੱਸਦੀ ਹਾਂ- 23 ਸਾਲ ਦੀ ਮਜ਼ਦੂਰ ਅਧਿਕਾਰ ਵਰਕਰ ਨੋਦੀਪ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਨੂੰ ਪੁਲਿਸ ਦੀ ਹਿਰਾਸਤ ‘ਚ ਤਸੀਹੇ ਦਿੱਤੇ ਗਏ ਅਤੇ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਨ੍ਹਾਂ ਨੂੰ ਬਿਨਾਂ ਜ਼ਮਾਨਤ ਦਿੱਤਿਆਂ 20 ਦਿਨਾਂ ਤੋਂ ਵਧ ਸਮੇਂ ਤੋਂ ਹਿਰਾਸਤ ‘ਚ ਰੱਖਿਆ ਗਿਆ ਹੈ।”

ਇੱਕ ਟਵੀਟ ਵਿੱਚ ਉਸ ਨੇ ਕਿਹਾ ਕਿ, “ਇਹ ਸਿਰਫ ਖੇਤੀਬਾੜੀ ਨੀਤੀ ਬਾਰੇ ਨਹੀਂ ਹੈ। ਇਹ ਧਾਰਮਿਕ ਘੱਟ ਗਿਣਤੀ ’ਤੇ ਅਤਿਆਚਾਰ ਬਾਰੇ ਵੀ ਹੈ। ਇਹ ਪੁਲਿਸ ਹਿੰਸਾ, ਅਤਿਵਾਦੀ ਰਾਸ਼ਟਰਵਾਦ ਅਤੇ ਕਿਰਤ ਅਧਿਕਾਰਾਂ ’ਤੇ ਹਮਲੇ ਹਨ। ਇਹ ਤਾਨਾਸ਼ਾਹੀ ਹੈ। ਮੈਨੂੰ ਇਹ ਨਾ ਕਹੋ ਕਿ ਇਸ ਤੋਂ ਪਾਸੇ ਰਹਾਂ, ਇਹ ਸਾਰੇ ਸਾਡੇ ਮੁੱਦੇ ਹਨ।”

  • 3.5K
  •  
  •  
  •  
  •