ਉੱਤਰਾਖੰਡ ਦੇ ਚਮੋਲੀ ਵਿੱਚ ਬੀਤੇ ਦਿਨੀਂ ਗਲੇਸ਼ੀਅਰ ਫੱਟਣ ਨਾਲ ਵੱਡੀ ਤਬਾਹੀ ਮਚੀ ਹੈ

ਚਮੋਲੀ ਨੰਦਾ ਦੇਵੀ ਨੈਸ਼ਨਲ ਪਾਰਕ ਦੇ ਵੱਲ ਕੌਰ ਜ਼ੋਨ ਦੇ ਵਿਚ ਮੌਜੂਦ ਗਲੇਸ਼ੀਅਰ ਫਟਣ ਦੀ ਵਜ੍ਹਾ ਨਾਲ ਰੈਣਿ ਪਿੰਡ ਦੇ ਕੋਲ ਰਿਸ਼ੀ ਗੰਗਾ ਤਪੋਵਨ ਹਾਈਡਰੋ ਪ੍ਰੋਜੈਕਟ ਦਾ ਬੰਨ੍ਹ ਟੁੱਟ ਗਿਆ। ਚਮੋਲੀ ਜ਼ਿਲ੍ਹੇ ਵਿੱਚ ਰਾਤ ਭਰ ਰਾਹਤ ਅਤੇ ਬਚਾਅ ਕਾਰਜ ਜਾਰੀ ਰਹੇ । ITBP, NDRF ਅਤੇ SDRF ਦੀਆਂ ਟੀਮਾਂ ਲਗਾਤਾਰ ਬਚਾਅ ਕਾਰਜਾਂ ਵਿੱਚ ਲੱਗੀ ਹੋਈਆਂ ਹਨ । Mi-17 ਅਤੇ ਐਡਵਾਂਸ ਲਾਈਟ ਹੈਲੀਕਾਪਟਰ (ALH) ਨਾਲ ਬਚਾਅ ਟੀਮਾਂ ਨੂੰ ਦੇਹਰਾਦੂਨ ਤੋਂ ਜੋਸ਼ੀਮਠ ਭੇਜਿਆ ਜਾ ਰਿਹਾ ਹੈ। ਚਮੋਲੀ ਦੇ ਜੋਸ਼ੀਮਠ ਵਿੱਚ ਲਗਾਤਾਰ ਦੂਜੇ ਦਿਨ ਵੀ ਬਚਾਅ ਕਾਰਜ ਜਾਰੀ ਹੈ। ਐਤਵਾਰ ਨੂੰ ਗਲੇਸ਼ੀਅਰ ਫੱਟਣ ਨਾਲ ਇਸ ਇਲਾਕੇ ਵਿੱਚ ਭਾਰੀ ਤਬਾਹੀ ਦਾ ਮੰਜ਼ਰ ਦੇਖਿਆ ਗਿਆ ਸੀ। ਕੱਲ੍ਹ ਕੀਤੇ ਗਏ ਬਚਾਅ ਕਾਰਜ ਵਿੱਚ 12 ਲੋਕਾਂ ਨੂੰ ਸੁਰੰਗ ਤੋਂ ਬਾਹਰ ਕੱਢਿਆ ਗਿਆ ਸੀ। ਹਵਾਈ ਫੌਜ ਨੇ ਦੱਸਿਆ ਹੈ ਕਿ ਉੱਤਰਾਖੰਡ ਗਲੇਸ਼ੀਅਰ ਹਾਦਸੇ ਤੋਂ ਬਾਅਦ ਹਵਾਈ ਰਾਹਤ ਅਤੇ ਬਚਾਅ ਕਾਰਜ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਹੈ ਕਿ ਇਸ ਘਟਨਾ ਵਿੱਚ ਹੁਣ ਤੱਕ 11 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ 203 ਲੋਕ ਅਜੇ ਵੀ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ। ਉਨ੍ਹਾਂ ਨੇ ਕਿਹਾ, “ਸਾਡੇ ਬਹਾਦੁਰ ਜਵਾਨ ਰਾਤ ਭਰ ਬਚਾਅ ਕਾਰਜ ਵਿੱਚ ਜੁਟੇ ਰਹੇ ਅਤੇ ਸੁਰੰਗ ਦੀ ਐਂਟਰੀ ਤੱਕ ਪਹੁੰਚ ਗਏ ਹਨ। ਬਚਾਅ ਕਾਰਜ ਜ਼ੋਰਾਂ ‘ਤੇ ਚੱਲ ਰਿਹਾ ਹੈ ਅਤੇ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਤੱਕ ਬਚਾਅ ਦਸਤਿਆਂ ਨੇ 11 ਲਾਸ਼ਾਂ ਬਰਾਮਦ ਕੀਤੀਆਂ ਹਨ।”
ਉੱਤਰਾਖੰਡ ਦੇ ਡੀਜੀਪੀ ਅਸ਼ੋਕ ਕੁਮਾਰ ਦਾ ਕਹਿਣਾ ਹੈ, ”ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਕੱਲ ਗਲੇਸ਼ੀਅਰ ਦੇ ਫੱਟਣ ਤੋਂ ਬਾਅਦ ਆਏ ਹੜ੍ਹ ਵਿੱਚ ਰੈਨੀ ਬਿਜਲੀ ਪ੍ਰਾਜੈਕਟ ਪੂਰੀ ਤਰ੍ਹਾਂ ਵਹਿ ਗਿਆ। ਇਸ ਨਾਲ ਤਪੋਵਨ ਵਿੱਚ ਭਾਰੀ ਤਬਾਹੀ ਮਚੀ ਹੈ। ਪਹਿਲੇ ਪ੍ਰਾਜੈਕਟ ਵਾਲੀ ਥਾਂ ਤੋਂ 32 ਲੋਕ ਅਤੇ ਦੂਜੇ ਪ੍ਰਾਜੈਕਟ ਵਾਲੀ ਥਾਂ ਤੋਂ 121 ਲੋਕ ਗਾਇਬ ਹਨ।” ਦੱਸਿਆ ਜਾ ਰਿਹਾ ਹੈ ਕਿ ਜਿਸ ਸੁਰੰਗ ਵਿੱਚ 35 ਲੋਕ ਫਸੇ ਹਨ ਉਸ ਵਿੱਚ 35-40 ਫੁੱਟ ਤੱਕ ਚਿੱਕੜ ਭਰਿਆ ਹੋਇਆ ਹੈ ਜੋ ਬਚਾਅ ਕਾਰਜ ਵਿੱਚ ਮੁਸ਼ਕਲ ਪੈਦਾ ਕਰ ਰਿਹਾ ਹੈ।
ਘਟਨਾ ਦੇ ਬਾਅਦ ਤੋਂ ਹੀ ਦੇਸ਼ ਦੇ ਸਿਆਸਤਦਾਨਾਂ ਵੱਲੋ ਟਵੀਟ ਕਰਕੇ ਆਪਣੀ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ. ਪੰਜਾਬ ਅਤੇ ਹਰਿਆਣਾ ਦੇ ਮੁੱਖਮੰਤ੍ਰੀਆਂ ਵੱਲੋ ਵੀ ਇਸ ਘਟਨਾ ਦੇ ਉੱਤੇ ਟਵੀਟ ਕੀਤਾ ਗਿਆ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਟਵੀਟ ਕਰਕੇ ਕਿਹਾ ਕਿ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਵਿੱਚ ਆਈ ਕੁਦਰਤੀ ਆਪਦਾ ਦੀ ਜਾਣਕਾਰੀ ਮਿਲੀ ਪ੍ਰਭਾਵਿਤ ਖੇਤਰ ਦੇ ਵਿੱਚ ਰਾਹਤ ਕਾਰਜ ਜਾਰੀ ਹੈ ਇਸ ਔਖੀ ਘੜੀ ਦੇ ਵਿਚ ਹਰਿਆਣਾ ਪ੍ਰਦੇਸ਼ ਉਤਰਾਖੰਡ ਦੀ ਜਨਤਾ ਦੇ ਨਾਲ ਮੋਢੇ ਨਾਲ ਮੋਢਾ ਜੋਡ਼ ਕੇ ਖਡ਼੍ਹਾ ਹੈ ਮੈਂ ਬਾਬਾ ਕੇਦਾਰ ਤੋਂ ਸਾਰਿਆਂ ਦੀ ਸੰਤ ਤੰਦਰੁਸਤੀ ਦੀ ਕਾਮਨਾ ਕਰਦਾ ਹਾਂ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉੱਤਰਾਖੰਡ ਦੇ ਵਿੱਚ ਗਲੇਸ਼ੀਅਰ ਨਾਲ ਮਚੀ ਤਬਾਹੀ ਉਤੇ ਦੁੱਖ ਵਿਅਕਤ ਕੀਤਾ ਹੈ ਟਵੀਟ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉੱਤਰਾਖੰਡ ਵਿਚ ਗਲੇਸ਼ੀਅਰ ਟੁੱਟਣ ਦੀ ਘਟਨਾ ਤੋਂ ਬਾਅਦ ਮੈਂ ਉਸ ਦੇ ਵਿਕਾਸ ਨੂੰ ਲੈ ਕੇ ਚਿੰਤਤ ਹਾਂ ਹਰ ਇੱਕ ਦੀ ਤੰਦਰੁਸਤੀ ਅਤੇ ਸੁਰੱਖਿਆ ਦੀ ਆਸ ਕਰਦਾ ਹਾਂ ਪੰਜਾਬ ਇਸ ਔਖੀ ਘੜੀ ਦੇ ਵਿਚ ਉੱਤਰਾਖੰਡ ਦੇ ਲੋਕਾਂ ਨਾਲ ਖੜ੍ਹਾ ਹੈ।

ਦੱਸ ਦੇਈਏ ਕਿ ਜਦੋਂ ਤੋਂ ਉੱਤਰਾਖੰਡ ਦੇ ਵਿੱਚ ਭਿਆਨਕ ਤਬਾਹੀ ਦੀ ਗੱਲ ਸਾਹਮਣੇ ਆਈ ਹੈ। ਉਦੋਂ ਤੋਂ ਹੀ ਟਵੀਟ ਦਾ ਦੌਰ ਜਾਰੀ ਹੋ ਗਿਆ ਹੈ ਸਭ ਤੋਂ ਪਹਿਲਾਂ ਉੱਤਰਾਖੰਡ ਦੇ ਸੀਐਮ ਤ੍ਰਿਵੇਂਦਰ ਰਾਵਤ ਦੇ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ। ਦੇਸ਼ ਦੇ ਪ੍ਰਧਾਨਮੰਤਰੀ ਨੇ ਵੀ ਟਵੀਟ ਕਰਕੇ ਘਟਨਾ ਦੀ ਜਾਣਕਾਰੀ ਲਈ ।

  • 64
  •  
  •  
  •  
  •