ਬ੍ਰਿਟਿਸ਼ ਐਮਪੀ ਤਨਮਨਜੀਤ ਢੇਸੀ ਨੇ ਨੌਦੀਪ ਕੌਰ ’ਤੇ ਤਸ਼ੱਦਦ ਦੀ ਕੀਤੀ ਨਿੰਦਾ

ਕਿਸਾਨਾਂ ਦੇ ਹੱਕਾਂ ਵਿਚ ਵਿਦੇਸ਼ੀ ਹਸਤੀਆਂ ਲਗਾਤਾਰ ਆਵਾਜ਼ ਬੁਲੰਦ ਕਰ ਰਹੀਆਂ ਹਨ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਤੋਂ ਬਾਅਦ ਹੁਣ ਇੰਗਲੈਂਡ ਦੇ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਨੌਦੀਪ ਕੌਰ ਦੇ ਹੱਕ ਵਿੱਚ ਅਵਾਜ਼ ਉਠਾਈ ਹੈ। ਉਹ ਪਹਿਲੇ ਦਿਨ ਤੋਂ ਇਸ ਸੰਘਰਸ਼ ਦਾ ਸਾਥ ਦੇ ਰਹੇ ਹਨ ਅਤੇ ਕਿਸਾਨਾਂ ਦੇ ਸਮਰਥਨ ਲਈ ਆਪਣਾ ਯੋਗਦਾਨ ਪਾ ਰਹੇ ਹਨ।

ਤਨਮਨਜੀਤ ਸਿੰਘ ਢੇਸੀ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਇਸ ਘਟਨਾ ਨਾਲ ਜਮਹੂਰੀ ਪ੍ਰਣਾਲੀ ਨੂੰ ਢਾਹ ਵੱਜੀ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਨੌਦੀਪ ਕੌਰ ਨੂੰ ਪੁਲੀਸ ਹਿਰਾਸਤ ਵਿੱਚ ਰੱਖਕੇ ਉਸ ’ਤੇ ਕੀਤੇ ਜਿਸਮਾਨੀ ਤਸ਼ਦੱਦ ਨੂੰ ਪਛਾਣੀਏ। ਚਾਰ ਹਫਤਿਆਂ ਬਾਅਦ ਵੀ ਉਸ ਦੀ ਜ਼ਮਾਨਤ ਨਹੀਂ ਹੋਈ। ਉਨ੍ਹਾਂ ਕਿਹਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਅਜਿਹਾ ਵਿਵਹਾਰ ਨਿੰਦਣਯੋਗ ਹੈ।

  • 109
  •  
  •  
  •  
  •