300 ਹਿੰਦੂ ਅਪਣਾਉਣਗੇ ‘ਸਿੱਖ’ ਧਰਮ, ਕਿਸਾਨ ਮੋਰਚੇ ਤੋਂ ਕੀਤਾ ਐਲਾਨ

ਜਾਟ ਰਾਖਵਾਂਕਰਨ ਅੰਦੋਲਨ ਦੌਰਾਨ ਸੁਰਖੀਆਂ ਵਿਚ ਆਏ ਸੀਆਰਪੀਐਫ ਦੇ ਸਾਬਕਾ ਕਮਾਂਡੈਂਟ ਹਵਾ ਸਿੰਘ ਸਾਂਗਵਾਨ ਨੇ ਇੱਕ ਬਿਆਨ ਦਿੱਤਾ ਹੈ। ਟਿਕਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਸੰਘਰਸ਼ ਵਿਚ ਪਹੁੰਚੇ ਸਾਂਗਵਾਨ ਨੇ ਕਿਹਾ ਕਿ ਹਿੰਦੂ ਕੋਈ ਧਰਮ ਨਹੀਂ ਹੈ। ਮੈਂ ਖ਼ੁਦ ਸੈਂਕੜੇ ਲੋਕਾਂ ਨਾਲ ਸਿੱਖ ਧਰਮ ਨੂੰ ਅਪਣਾਵਾਂਗਾ।

ਉਸ ਨੇ ਇਸਦੇ ਲਈ 21 ਅਪ੍ਰੈਲ ਦਾ ਦਿਨ ਨਿਰਧਾਰਤ ਕੀਤਾ ਅਤੇ ਲਗਭਗ 300 ਲੋਕਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਪਹੁੰਚਣ ਦੀ ਗੱਲ ਕਹੀ ਹੈ। ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਇਸ ਬਿਆਨ ਦਾ ਤਾੜੀਆਂ ਨਾਲ ਸਵਾਗਤ ਕੀਤਾ। ਸਾਂਗਵਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਫ਼ਲ ਬਣਾਉਣ ਲਈ 26 ਜਨਵਰੀ ਦਾ ਸੁਨਹਿਰਾ ਮੌਕਾ ਗਵਾ ਲਿਆ ਗਿਆ ਹੈ। ਉਸ ਦਿਨ ਦਿੱਲੀ ਨੂੰ ਪੂਰਨ ਤੌਰ ‘ਤੇ ਜਾਮ ਕਰ ਦੇਣਾ ਚਾਹੀਦਾ ਸੀ। ਇਸੇ ਲਈ ਲੱਖਾਂ ਟਰੈਕਟਰ ਉੱਥੇ ਪਹੁੰਚੇ ਸਨ।

ਉਨ੍ਹਾਂ ਕਿਹਾ ਕਿ ਜੇ ਦਿੱਲੀ ਨੂੰ 8-10 ਦਿਨ ਜਾਮ ਕੀਤਾ ਜਾਂਦਾ ਤਾਂ ਸਰਕਾਰ ਸਮਝ ਜਾਂਦੀ। ਹੁਣ ਫਿਰ ਕੁਝ ਯੋਜਨਾ ਕਰਨੀ ਪਵੇਗੀ, ਇਥੇ ਬੈਠ ਕੇ ਕੁਝ ਨਹੀਂ ਹੋਵੇਗਾ। ਇਥੇ ਰਹਿਣਾ ਕੇਵਲ ਜ਼ਿਦ ਹੈ, ਇਸ ਦਾ ਸਰਕਾਰ ‘ਤੇ ਕੋਈ ਅਸਰ ਨਹੀਂ ਹੋਏਗਾ। ਹਵਾ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਮੋਰਚੇ ਨੂੰ ਲੰਬਾ ਚਲਾਉਣਾ ਚਾਹੁੰਦੇ ਹਨ, ਪਰ ਹਰਿਆਣੇ ਲੋਕ ਇਸ ਨੂੰ ਜਲਦ ਖ਼ਤਮ ਕਰਨਾ ਚਾਹੁੰਦੇ ਹਨ।

  • 6.8K
  •  
  •  
  •  
  •