ਬ੍ਰਿਟੇਨ ਦੇ ਥਿੰਕ ਟੈਂਕ ਅਨੁਸਾਰ ਭਾਰਤੀ ਲੋਕਤੰਤਰ ‘ਤੇ ਹਿੰਦੂ ਰਾਸ਼ਟਰਵਾਦ ਭਾਰੂ

ਬ੍ਰਿਟੇਨ ਦੇ ਇਕ ਮਸ਼ਹੂਰ ਥਿੰਕ ਟੈਂਕ ‘ਰਾਇਲ ਇੰਸਟੀਚਿਊਟ ਆਫ਼ ਇੰਟਨੈਸ਼ਨਲ ਅਫ਼ੇਅਰ’ ਨੇ ਬ੍ਰਿਟੇਨ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਭਾਰਤ ਤੋਂ ਹੋਰ ਜ਼ਿਆਦਾ ਦੀ ਉਮੀਦ ਨਾ ਕਰੇ ਅਤੇ ਭਾਰਤ ਨੂੰ ਤੁਰਕੀ, ਸਾਊਦੀ ਅਰਬ ਅਤੇ ਚੀਨ ਦੀ ਸੂਚੀ ਦੇ ਵਿਚ ਸ਼ਾਮਲ ਕਰ ਦਿੱਤਾ। ਚੈਟਮ ਹਾਊਸ ਅੰਤਰਰਾਸ਼ਟਰੀ ਮਾਮਲਿਆਂ ਦੀ ਰਾਇਲ ਇੰਸਟੀਚਿਊਟ, ਲੰਡਨ ਸਥਿਤ ਇੱਕ ਗੈਰ-ਮੁਨਾਫਾ, ਗੈਰ-ਸਰਕਾਰੀ ਸੰਗਠਨ ਹੈ ਜਿਸ ਦਾ ਮਿਸ਼ਨ ਪ੍ਰਮੁੱਖ ਅੰਤਰ-ਰਾਸ਼ਟਰੀ ਮੁੱਦਿਆਂ ਅਤੇ ਮੌਜੂਦਾ ਮਾਮਲਿਆਂ ਦੀ ਸਮਝ ਦਾ ਵਿਸ਼ਲੇਸ਼ਣ ਅਤੇ ਉਸਨੂੰ ਉਤਸ਼ਾਹਿਤ ਕਰਨਾ ਹੈ।

ਚੈਟਮ ਹਾਊਸ ਦੀ ਇੱਕ ਰਿਪੋਰਟ ਵਿਚ ਭਾਰਤ ਨੂੰ ਚਾਰ ‘ਮੁਸ਼ਕਲ’ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ ਜੋ ਯੂਕੇ ਲਈ ‘ਵਿਰੋਧੀ’ ਸਾਬਤ ਹੋਣਗੇ। ਇਸ ਤੋਂ ਇਲਾਵਾ ਭਾਰਤ ਦੀ ਘਰੇਲੂ ਰਾਜਨੀਤੀ ਨੂੰ ਵੀ ਅੜਿੱਕਾ ਦੱਸਿਆ ਗਿਆ ਹੈ। ਥਿੰਕ ਟੈਂਕ ਦੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਸੱਤਾਧਾਰੀ ਹਿੰਦੂ ਰਾਸ਼ਟਰਵਾਦ ਮੁਸਲਮਾਨਾਂ ਅਤੇ ਹੋਰ ਘੱਟਗਿਣਤੀ ਧਾਰਮਿਕ ਸਮੂਹਾਂ ਦੇ ਅਧਿਕਾਰਾਂ ਨੂੰ ਕਮਜ਼ੋਰ ਕਰ ਰਿਹਾ ਹੈ। ਧਰਮ ਨਿਰਪੱਖ ਤੇ ਲੋਕਤੰਤਰੀ ਦੇਸ਼ ਦਾ ਦਾਅਵਾ ਕਰਨ ਵਾਲੇ ਭਾਰਤ ਜਿਹੇ ਦੇਸ਼ਾਂ ਲਈ ਇਹ ਚਿੰਤਾ ਦੀ ਗੱਲ ਹੈ। ਰਿਪੋਰਟ ਅਨੁਸਾਰ ਆਉਂਦੇ ਸਾਲਾਂ ਦੇ ਵਿਚ ਭਾਜਪਾ ਦੀ ਇਹ ਤਾਨਾਸ਼ਾਹੀ ਹੋਰ ਵਧੇਗੀ। ਥਿੰਕ ਟੈਂਕ ਨੇ ਭਾਰਤ ਨੂੰ ਲੋਕਤੰਤਰੀ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਕਰਨ ਦੀ ਆਲੋਚਨਾ ਕੀਤੀ ਹੈ।

  • 102
  •  
  •  
  •  
  •