ਸਿਡਨੀ ‘ਚ ਗੁਰਦੁਆਰਾ ਸਾਹਿਬ ਵੱਲ ਜਾਂਦੇ ਤਿਰੰਗਾ ਮਾਰਚ ਨੂੰ ਪੁਲਿਸ ਨੇ ਰੋਕਿਆ

ਆਸਟਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਹਮਲਾ ਕਰਨ ਦੀ ਮਨਸ਼ਾ ਨਾਲ ਵੱਧ ਰਹੇ ਤਿਰੰਗਾ ਮਾਰਚ ਨੂੰ ਪੁਲਿਸ ਨੇ ਰੋਕ ਕੇ ਨਾਕਾਮ ਕਰ ਦਿੱਤਾ। ਜਿਸ ਨਾਲ ਸੰਭਾਵੀ ਟਕਰਾਅ ਟਲ ਗਿਆ। ਗੁਰਦੁਆਰੇ ਵੱਲ ਮਾਰਚ ਦੀ ਕਨਸੋਅ ਨੂੰ ਲੈ ਕੇ ਵੱਡੀ ਗਿਣਤੀ ਸ਼ਰਧਾਲੂ ਪਹਿਲਾਂ ਹੀ ਜੁੜ ਗਏ ਸਨ। ਐਤਵਾਰ ਦੀ ਛੁੱਟੀ ਕਰਕੇ ਕੁਝ ਲੋਕ ਪਹਿਲਾਂ ਤੋਂ ਹੀ ਗੁਰਦੁਆਰੇ ’ਚ ਮੌਜੂਦ ਸਨ।

ਜਾਣਕਾਰੀ ਮੁਤਾਬਕ ਪੈਰਾਮੈਟਾ ਦੇ ਇਲਾਕੇ ਤੋਂ ਕੁਝ ਵਿਅਕਤੀ ਕਾਰਾਂ ਦੇ ਕਾਫ਼ਲੇ ਨਾਲ ਜੈ ਸ਼੍ਰੀ ਰਾਮ ਦੇ ਨਾਅਰੇ ਲਗਾਉਂਦੇ ਹੋਏ ਨਰਿੰਦਰ ਮੋਦੀ ਦੇ ਸਮਰਥਨ ਵਿਚ ਗੁਰਦੁਆਰਾ ਗਲੇਨਵੁੱਡ ਸਾਹਿਬ ਵਧ ਰਹੇ ਸਨ। ਉਨ੍ਹਾਂ ਦੇ ਹੱਥਾਂ ਵਿੱਚ ਅਤੇ ਕਾਰਾਂ ਉੱਤੇ ਤਿਰੰਗੇ ਸਨ। ਉਹਨਾਂ ਦਾ ਮਨਸੂਬਾ ਗੁਰਦੁਆਰਾ ਗਲੇਨਵੁੱਡ ਸਾਹਿਬ ਵਿਖੇ ਜਾਣ ਦਾ ਸੀ ਪਰ ਪੁਲਸ ਦੀ ਮੁਸਤੈਦੀ ਨੇ ਇਹਨਾਂ ਨੂੰ ਇੰਝ ਨਹੀਂ ਕਰਨ ਦਿੱਤਾ ਅਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਨੂੰ ਜਾਂਦੇ ਸਨੀ ਹਾਲਟ ਰੋਡ ਉੱਤੇ ਰੋਕ ਦਿੱਤਾ।

ਉਧਰ ਗੁਰਦੁਆਰਾ ਪ੍ਰਬੰਧਕਾਂ ਨੇ ਕਿਹਾ ਕਿ ਗੁਰਦੁਆਰੇ ਦਾ ਨਾਮ ਤੇ ਅਕਸ ਵਿਗਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਥਾਨਕ ਐੱਮਪੀ ਨੂੰ ਮਿਲ ਕੇ ਸਦਭਾਵਨਾ ਤੇ ਭਾਈਚਾਰਕ ਏਕਤਾ ਬਣਾ ਕੇ ਰੱਖਣ ਦੀ ਅਪੀਲ ਕੀਤੀ। ਸਿੱਖ ਆਸਟ੍ਰੇਲੀਅਨ ਐਸੋਸੀਏਸ਼ਨ ਨੇ ਵੀ ਇਸ ਘਟਨਾ ਨੂੰ ਬਹੁਤ ਹੀ ਦੁਖਦਾਈ ਅਤੇ ਮੰਦਭਾਗਾ ਕਿਹਾ ਹੈ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਲਿਮਟਿਡ (ਏ.ਐਸ.ਏ.) ਐਨਐਸਡਬਲਊ ਪੁਲਸ ਨੂੰ ਉਨ੍ਹਾਂ ਦੇ ਤੁਰੰਤ ਅਤੇ ਕੁਸ਼ਲ ਜਵਾਬ ਲਈ ਧੰਨਵਾਦ ਕੀਤਾ। ਜਿਸ ਤੋਂ ਬਿਨਾਂ ਇਹ ਸਥਿਤੀ ਇਕ ਬਦਸੂਰਤ ਘਟਨਾ ਵਿਚ ਬਦਲ ਸਕਦੀ ਸੀ।

  • 339
  •  
  •  
  •  
  •