ਪਾਕਿਸਤਾਨ ਪੰਜਾਬ ‘ਚ ਸਿੱਖ ਅਨੰਦ ਕਾਰਜ ਸੋਧ ਬਿੱਲ ਨੂੰ ਪ੍ਰਵਾਨਗੀ

ਪਾਕਿਸਤਾਨ ਦੀ ਪੰਜਾਬ ਅਸੈਂਬਲੀ ਵਲੋਂ 14 ਮਾਰਚ 2018 ਨੂੰ ਕਥਿਤ ਤੌਰ ‘ਤੇ ਪਾਸ ਕੀਤੇ ਜਾ ਚੁੱਕੇ ਸਿੱਖ ਅਨੰਦ ਕਾਰਜ ਐਕਟ ‘ਚ ਸਿੱਖ ਵਿਆਹਾਂ ਦੇ ਪੰਜੀਕਰਨ ਹਿਤ ਖਰੜੇ ‘ਚ ਸੋਧ ਦੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਵੱਲੋਂ ਇਸ ਬਿੱਲ ਨੂੰ ਆਪਣੀ ਤਰਫੋਂ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਉਕਤ ਪਾਸ ਕੀਤੇ ਬਿੱਲ ‘ਚ ਕੁਝ ਖ਼ਾਮੀਆਂ ਸਨ ਜਿਸ ਕਾਰਨ ਇਹ ਬਿੱਲ ਵਰਤੋਂ ‘ਚ ਨਹੀਂ ਲਿਆਂਦਾ ਜਾ ਸਕਿਆ ਅਤੇ ਹੁਣ ਉਸ ਖਰੜੇ ‘ਚ ਸੋਧ ਦੀ ਸਾਰੀ ਕਾਰਵਾਈ ਮੁਕੰਮਲ ਕਰ ਲਈ ਗਈ ਹੈ ਅਤੇ ਬਿੱਲ ਨਾਲ ਸਬੰਧਿਤ ਨਿਯਮਾਂ ਬਾਰੇ ਕੈਬਨਿਟ ਤੋਂ ਮਨਜ਼ੂਰੀ ਮਿਲਣ ਉਪਰੰਤ ਜਲਦੀ ਇਹ ਬਿੱਲ ਕਾਨੂੰਨ ਨਾਲ ਸਬੰਧਿਤ ਕਮੇਟੀ ‘ਚ ਪੇਸ਼ ਕੀਤਾ ਜਾਵੇਗਾ। ਜਿਸ ਦੇ ਬਾਅਦ ਸੈਨੇਟ ਕਮੇਟੀ ‘ਚ ਵੋਟਿੰਗ ਦੇ ਆਧਾਰ ‘ਤੇ ਇਹ ਬਿਲ ਪਾਸ ਕਰ ਦਿੱਤਾ ਜਾਵੇਗਾ।

  • 212
  •  
  •  
  •  
  •