ਨਿਊਯਾਰਕ ਟਾਈਮਜ਼ ਅਖ਼ਬਾਰ ‘ਚ 75 ਸੰਗਠਨਾਂ ਨੇ ਕਿਸਾਨਾਂ ਦੇ ਸਮਰਥਨ ‘ਚ ਕੀਤੇ ਦਸਤਖ਼ਤ

ਸਿੱਖ ਗਠਜੋੜ ਦੇ ਯਤਨਾਂ ਨਾਲ 75 ਸੰਗਠਨਾਂ ਨੇ ਨਿਊਯਾਰਕ ਟਾਈਮਜ਼ ਵਿਚ ਭਾਰਤ ਦੇ ਕਿਸਾਨਾਂ ਨਾਲ ਇਕਜੁੱਟਤਾ ਵਿਚ ਖੜੇ ਹੋਣ ਲਈ ਇਕ ਇਸ਼ਤਿਹਾਰ ਦਿਤਾ ਹੈ ਤਾਂ ਕਿ ਉਹ ਅਪਣਾ ਵਿਰੋਧ ਜਾਰੀ ਰੱਖਣ। ਜਸਟਿਸ ਫ਼ਾਰ ਮਾਈਗ੍ਰੈਂਟ ਵੂਮੈਨ ਦੀ ਅਗਵਾਈ ਹੇਠ ਸਿਵਲ ਅਧਿਕਾਰਾਂ, ਕਾਨੂੰਨੀ ਅਤੇ ਕਮਿਊਨਟੀ ਸੰਗਠਨਾਂ ਦਾ ਸਮੂਹ, ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਕਿਸਾਨਾਂ ਦੀ ਹਮਾਇਤ ਅਤੇ ਭਾਰਤ ਸਰਕਾਰ ਦੇ ਜਮਹੂਰੀਅਤ ਵਿਰੋਧੀ ਪ੍ਰਤੀਕ੍ਰਿਆ ਵਿਰੁੱਧ ਬੋਲ ਰਿਹਾ ਹੈ।

ਅਮਰੀਕਾ ਅਤੇ ਇਸ ਤੋਂ ਵੀ ਅੱਗੇ 75 ਤੋਂ ਵੀ ਵੱਧ ਵੱਖ-ਵੱਖ ਵਿਚਾਰਧਾਰਾ ਵਾਲੀਆਂ ਸੰਸਥਾਵਾਂ ਨੇ ਦਸਤਖਤ ਕਰ ਕੇ ਹਮਾਇਤ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸ਼ਾਂਤਮਈ ਪ੍ਰਦਰਸ਼ਨਾਂ ਪ੍ਰਤੀ ਭਾਰਤ ਦਾ ਹੁੰਗਾਰਾ ਸਾਰੇ ਲੋਕਤੰਤਰੀ ਰਾਜਾਂ ਦੁਆਰਾ ਸਾਂਝੇ ਕੀਤੇ ਬੁਨਿਆਦੀ ਕਦਰਾਂ ਕੀਮਤਾਂ ਦੇ ਉਲਟ ਚਲਦਾ ਹੈ। ਇਨ੍ਹਾਂ ਵਿਚ ਪ੍ਰਗਟਾਵੇ, ਸ਼ਾਂਤਮਈ ਵਿਰੋਧ ਪ੍ਰਦਰਸ਼ਨ ਅਤੇ ਪ੍ਰੈਸ ਦੀ ਆਜ਼ਾਦੀ ਦੇ ਨਾਲ-ਨਾਲ ਲੋਕਾਂ ਦੇ ਬੁਨਿਆਦੀ ਅਧਿਕਾਰਾਂ ‘ਤੇ ਹਮਲਾ ਕੀਤਾ ਜਾ ਰਿਹਾ ਹੈ। ਹੁਣ ਇਹ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇੱਕਠੇ ਹੋਈਏ। ਸਾਡੀ ਅਵਾਜ਼ ਉਨ੍ਹਾਂ ਨਾਲ ਇਸ ਬੇਇਨਸਾਫ਼ੀ ਵਾਲੇ ਸਲੂਕ ਵਿਰੁੱਧ ਬੋਲਣ ਲਈ ਹੈ ਜੋ ਅਪਣੀ ਜ਼ਿੰਦਗੀ ਅਤੇ ਜੀਵਨ ਲਈ ਲੜ ਰਹੇ ਹਨ।

  • 144
  •  
  •  
  •  
  •