ਪਾਕਿਸਤਾਨ: ਖ਼ੈਬਰ ਪਖ਼ਤੂਨਖਵਾ ’ਚ 19ਵੀਂ ਸਦੀ ਦੇ ਗੁਰਦੁਆਰਾ ਸਾਹਿਬ ਦੀ ਹੋਵੇਗੀ ਮੁੜ ਉਸਾਰੀ

ਪਾਕਿਸਤਾਨ ਦੀ ਖ਼ੈਬਰ ਪਖ਼ਤੂਨਖਵਾ ਸਰਕਾਰ ਨੇ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੇ ਸਮੇਂ ਵਿੱਚ ਬਣਾਏ ਗਏ 19ਵੀਂ ਸਦੀ ਦੇ ਗੁਰਦੁਆਰੇ ਨੂੰ ਆਪਣੇ ਅਧੀਨ ਲੈ ਕੇ ਉਸ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਮੁਰੰਮਤ ਮਗਰੋਂ ਗੁਰਦੁਆਰਾ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਮਾਨਸਹਿਰਾ ਜ਼ਿਲ੍ਹੇ ਵਿੱਚ ਸਥਿਤ ਇਹ ਗੁਰਦੁਆਰਾ ਫਿਲਹਾਲ ਬੰਦ ਪਿਆ ਹੈ ਤੇ ਇੱਥੇ ਆਰਜ਼ੀ ਲਾਇਬ੍ਰੇਰੀ ਚੱਲ ਰਹੀ ਹੈ। ਔਕਾਫ਼ ਬੋਰਡ ਨੇ ਸੂਬਾ ਸਰਕਾਰ ਨੂੰ ਗੁਰਦੁਆਰਾ ਦੀ ਮੁਰੰਮਤ ਕਰਵਾਉਣ ਲਈ ਕਿਹਾ ਸੀ।

ਸੂਬਾਈ ਔਕਾਫ਼ ਬੋਰਡ ਅਤੇ ਧਾਰਮਿਕ ਮਾਮਲਿਆਂ ਦੇ ਵਿਭਾਗ ਨੇ ਸਥਾਨਕ ਸਰਕਾਰ ਨੂੰ ਸਿਫਾਰਸ਼ ਕੀਤੀ ਸੀ ਕਿ ਉਹ ਲਾਹੌਰ ਵਿੱਚ ਇਵੈਕਯੂ ਪ੍ਰਾਪਰਟੀ ਟਰੱਸਟ ਬੋਰਡ (ਈਪੀਟੀਬੀ) ਤੋਂ ਇਸ ਗੁਰਦੁਆਰਾ ਸਾਹਿਬ ਦੀ ਮੁਰੰਮਤ ਕਰਵਾਉਣ। ਈਪੀਟੀਬੀ ਇਕ ਕਾਨੂੰਨੀ ਬੋਰਡ ਹੈ ਜੋ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਅਤੇ ਧਾਰਮਿਕ ਸਥਾਨਾਂ ਦਾ ਪ੍ਰਬੰਧਨ ਕਰਦਾ ਹੈ। ਕਿਹਾ ਜਾਂਦਾ ਹੈ ਕਿ ਹਰੀ ਸਿੰਘ ਨਲਵਾ (1791–1837) ਦੀ ਸਿੱਧੀ ਨਿਗਰਾਨੀ ਹੇਠ ਕਿਲ੍ਹੇ, ਟਾਵਰ, ਗੁਰਦੁਆਰੇ ਸਮੇਤ 56 ਤੋਂ ਵੱਧ ਇਮਾਰਤਾਂ ਉਸਾਰੀਆਂ ਗਈਆਂ ਸਨ।

  • 71
  •  
  •  
  •  
  •