ਅਮਰੀਕਾ ਦੀਆਂ 87 ਕਿਸਾਨ ਜਥੇਬੰਦੀਆਂ ਨੇ ਕਿਸਾਨੀ ਸੰਘਰਸ਼ ਦਾ ਕੀਤਾ ਸਮਰਥਨ

ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਪਿਛਲੇ ਢਾਈ ਮਹੀਨਿਆਂ ਤੋਂ ਵੱਧ ਸਮੇਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ ਨੂੰ ਹੁਣ ਦੇਸ਼-ਵਿਦੇਸ਼ ਤੋਂ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਇਸੇ ਵਿਚਾਲੇ ਹੁਣ ਅਮਰੀਕਾ ਦੀਆਂ 87 ਕਿਸਾਨ ਜਥੇਬੰਦੀਆਂ ਤੇ ਖੇਤੀ ਤੇ ਖੁਰਾਕੀ ਹੱਕਾਂ ਬਾਰੇ ਸੰਘਰਸ਼ ਕਰਨ ਵਾਲੇ ਸੰਗਠਨਾਂ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਭਾਰਤ ਵਿੱਚ ਜਾਰੀ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਭਾਰਤ ਤੇ ਅਮਰੀਕਾ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਕਿਸਾਨਾਂ ਦੀ ਮਦਦ ਕੀਤੀ ਜਾਵੇ। ਇਸ ਦੇ ਨਾਲ ਹੀ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਤੇ ਖੁਰਾਕ ਢਾਂਚੇ ਦੀ ਰਾਖੀ ਯਕੀਨੀ ਬਣਾਈ ਜਾਵੇ । ਇਸ ਸਬੰਧੀ ਅਮਰੀਕੀ ਸੰਗਠਨਾਂ ਵੱਲੋਂ ਇੱਕ ਬਿਆਨ ਵੀ ਜਾਰੀ ਕੀਤਾ ਗਿਆ ਹੈ। ਅਮਰੀਕੀ ਸੰਗਠਨਾਂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤ ਦੇ ਕਿਸਾਨਾਂ ਨੇ ਗ਼ੈਰਵਾਜਬ ਖੇਤੀ ਕਾਨੂੰਨਾਂ ਖ਼ਿਲਾਫ਼ ਵਿਸ਼ਵ ਦੀ ਸਭ ਤੋਂ ਵੱਡੀ ਮੁਹਿੰਮ ਛੇੜੀ ਹੈ। ਉਨ੍ਹਾਂ ਨੇ ਸੰਸਦ ਵਿੱਚ ਪਾਸ ਕੀਤੇ ਗਏ ਇਸ ਕਾਨੂੰਨ ‘ਤੇ ਸ਼ਾਂਤੀਪੂਰਨ ਰੋਸ ਪ੍ਰਗਟਾਉਣ ਦੇ ਹੱਕ ਨੂੰ ਦੱਬਣ ਲਈ ਚੱਲੀਆਂ ਗਈਆਂ ਚਾਲਾਂ ਦਾ ਜ਼ਿਕਰ ਵੀ ਕੀਤਾ ਹੈ।

ਇਸ ਤੋਂ ਇਲਾਵਾ ਇਨ੍ਹਾਂ ਸੰਗਠਨਾਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਭਰੋਸੇ ਵਿੱਚ ਲਏ ਬਿਨ੍ਹਾਂ ਮੰਡੀਆਂ ਦੇ ਢਾਂਚੇ ਨੂੰ ਆਜ਼ਾਦ ਕਰਨਾ ਸਹੀ ਫੈਸਲਾ ਨਹੀਂ ਹੈ । ਉੱਥੇ ਹੀ ਦੂਜੇ ਪਾਸੇ ਅਮਰੀਕੀ ਸੰਗਠਨ ‘Institute for Agriculture and Trade Policy’ ਦੀ ਕਾਰਜਕਾਰੀ ਡਾਇਰੈਕਟਰ ਸੋਫ਼ੀਆ ਮਰਫ਼ੀ ਨੇ ਕਿਹਾ ਕਿ ਉਹ ਭਾਰਤ ਸਰਕਾਰ ਵੱਲੋਂ ਪਾਸ ਕੀਤੇ ਗਏ ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹਨ ਤੇ ਕਿਸਾਨਾਂ ਦੇ ਨਾਲ ਖੜ੍ਹੇ ਹਨ।

ਸਮਰਥਨ ਦੇਣ ਵਾਲੀਆਂ ਜਥੇਬੰਦੀਆਂ ਦੇ ਨਾਮ:-

  1. A Growing Culture
  2. Abanitu Organics
  3. AFGE Local 3354
  4. Agri-Cultura Cooperative Network
  5. Agricultural Justice Project
  6. Agroecology Commons
  7. Agroecology Research-Action Collective
  8. Alabama State Association of Cooperatives
  9. Alianza Nacional de Campesinas
  10. Alliance for Progressive South Asians (Twin Cities)
  11. American Sustainable Business Council
  12. Americana World Community Center
  13. Ancestor Energy
  14. Association for Farmers Rights Defense, AFRD Georgia
  15. Black Farmers & Ranchers New Mexico/National Latino Farmers and Ranchers Trade Association
  16. Buttermilk Falls CSA
  17. Center for Regional Agriculture Food and Transformation
  18. CoFED
  19. Community Agroecology Network
  20. Community Alliance for Global Justice
  21. Community Alliance with Family Farmers
  22. Community Farm Alliance
  23. Community Food and Justice Coalition
  24. Compassionate Action for Animals
  25. Disparity to Parity
  26. Earth Ethics Action
  27. East Michigan Environmental Action Council/Cass Commons
  28. Echo Valley Hope
  29. Ecologistas en Acción
  30. Ecosocialist Working Group, International Committee, Democratic Socialists of America
  31. Fair World Project
  32. Family Farm Action Alliance
  33. Family Farm Defenders
  34. Farm Aid
  35. Farm and Ranch Freedom Alliance
  36. Farmers On The Move
  37. Farmworker Association of Florida
  38. Ground Operations
  39. Health of Mother Earth Foundation
  40. i4Farmers
  41. Imagining Transnational Solidarities Research Circle
  42. Institute for Agriculture and Trade Policy
  43. Institute for Earthbound Studies
  44. Just Transition Alliance
  45. Land Core
  46. National Latino Farmers & Ranchers Trade Association
  47. National Family Farmers Coalition
  48. Natures Wisdom
  49. NC Climate Justice Collective
  50. NeverEndingFood
  51. North Carolina Association of Black Lawyers Land Loss Prevention Project
  52. Northeast Organic Farming Association — Vermont
  53. Northeast Organic Farming Association, Mass. Chapter
  54. Northeast Organic Farming Association-Interstate Council
  55. OPEIU 39
  56. Peoples Architecture Commonwealth
  57. Pesticide Action Network North America
  58. Philadelphia Community farm
  59. Real Food Media
  60. Regenerative Organic Alliance
  61. Regenerative Rising
  62. Rural Advancement Foundation International-USA
  63. Rural Advancement Fund of the National Sharecropper Fund
  64. Rural Coalition
  65. Rural Development Leadership Network
  66. Rural Vermont
  67. Safe Food and Feed Foundation
  68. Santa Cruz Permaculture
  69. Science for the People
  70. Science for the People — Twin Cities
  71. Seeds for All
  72. Shaping Change Collaborative
  73. Sierra Club-USA
  74. Southeastern African-American Farmers’ Organic Network
  75. Steward Foundation
  76. Texas Drought Project
  77. The Carbon Underground
  78. United People Community Organization, Market, and Farms
  79. University of MN Food Recovery Network
  80. Uprooted & Rising
  81. US Food Sovereignty Alliance
  82. Utopia Cornucopia
  83. Vision for Change Foundation
  84. Vitis and Ovis Farm
  85. Washington Biotechnology Action Council
  86. Wisconsin Network for Peace and Justice
  87. Women’s Environmental Institute
  • 168
  •  
  •  
  •  
  •