ਨੌਦੀਪ ਕੌਰ ਦੇ ਸਾਥੀ ਸ਼ਿਵ ਕੁਮਾਰ ‘ਤੇ ਤਸ਼ੱਦਦ ਦੀ ਮੈਡੀਕਲ ਰਿਪੋਰਟ ਵਿਚ ਹੋਈ ਪੁਸ਼ਟੀ

ਨੋਦੀਪ ਕੌਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਚਾਰ ਦਿਨ ਬਾਅਦ ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ ਨੂੰ 16 ਜਨਵਰੀ ਨੂੰ ਹਰਿਆਣਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦੀ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ), ਚੰਡੀਗੜ੍ਹ ਵੱਲੋਂ ਬੁੱਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਗਈ। ਮਜ਼ਦੂਰ ਅਧਿਕਾਰ ਸੰਗਠਨ ਦੇ ਪ੍ਰਧਾਨ ਸ਼ਿਵ ਕੁਮਾਰ (24) ਦੀ ਡਾਕਟਰੀ ਜਾਂਚ ਵਿੱਚ ਉਸ ਨੂੰ ਕਈ ਸੱਟਾਂ ਦਾ ਖੁਲਾਸਾ ਹੋਇਆ ਹੈ, ਅਤੇ ਉਸ ਦੇ ਸ਼ਰੀਰ ‘ਚ ਦੋ ਫਰੈਕਚਰ ਵੀ ਸਾਹਮਣੇ ਆਏ ਹਨ ਜੋ ਕਿ ਦੋ ਹਫ਼ਤਿਆਂ ਤੋਂ ਵੀ ਪੁਰਾਣੇ ਹਨ।

ਦਾ ਇੰਡੀਅਨ ਐਕਸਪ੍ਰੈਸ ਦੀ ਖਬਰ ਅਨੁਸਾਰ ਨੋਦੀਪ ਕੌਰ ਨੂੰ ਗ੍ਰਿਫਤਾਰ ਕਰਨ ਤੋਂ ਚਾਰ ਦਿਨ ਬਾਅਦ ਕੁਮਾਰ ਨੂੰ 16 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 19 ਫਰਵਰੀ ਨੂੰ ਅਦਾਲਤ ਨੇ ਐਸਪੀ, ਸੋਨੀਪਤ ਜੇਲ੍ਹ ਨੂੰ ਨਿਰਦੇਸ਼ ਦਿੱਤੇ ਸ਼ਿਵ ਕੁਮਾਰ ਦੀ ਡਾਕਟਰੀ ਜਾਂਚ ਕਰਾਈ ਜਾਵੇ ਕਿਉਂਕਿ ਸ਼ਿਵ ਕੁਮਾਰ ਦੇ ਪਿਤਾ ਰਾਜਬੀਰ ਨੇ ਅਦਾਲਤ ਨੂੰ ਦੱਸਿਆ ਕਿ ਸ਼ਿਵ ਕੁਮਾਰ ਨਾਲ “ਪੁਲਿਸ ਤਸ਼ੱਦਦ” ਕੀਤਾ ਗਿਆ ਸੀ।

ਜੀਐਮਸੀਐਚ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਮਾਰ (23) ਦੇ “ਸੱਜੇ ਪੈਰ ‘ਚ ਸੋਜ ਹੈ, ਖੱਬੇ ਪੈਰ ‘ਚ ਵੀ ਸੋਜ ਅਤੇ ਸੱਟ ਹੈ, ਸੱਜੇ ਪੈਰ ਦੀ ਤੀਜੀ ਉਂਗਲ ਦੇ ਨਹੁੰ ਟੁੱਟੇ ਹੋਏ ਹਨ ਅਤੇ ਚਮੜੀ ਦਾ ਰੰਗ ਲਾਲ ਹੋ ਗਿਆ ਹੈ ਅਤੇ ਜੋ ਕਿ ਅੰਦਰੂਨੀ ਸੱਟਾਂ ਵੱਲ ਇਸ਼ਾਰਾ ਕਰਦੀਆਂ ਹਨ। ਕੁਮਾਰ ਦੀ ਮੈਡੀਕਲ ਰਿਪੋਰਟ ਵਿਚ ਸਪਸ਼ਟ ਹੋਇਆ ਹੈ ਕਿ ਉਸਦੇ ਹੱਥਾਂ-ਪੈਰਾਂ ਦੀਆਂ ਹੱਡੀਆਂ ਟੁੱਟੀਆਂ ਹਨ ਅਤੇ ਉਸਦੇ ਨਹੁੰ ਵੀ ਖਿੱਚੇ ਗਏ ਹਨ। ਇਸ ਤੋਂ ਇਲਾਵਾ ਸਦਮੇ ਦੇ ਲੱਛਣ ਵੀ ਸਾਹਮਣੇ ਆਏ ਹਨ।

  • 169
  •  
  •  
  •  
  •